ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਮੰਤਰੀ ਮੰਡਲ ਦੇ ਫੈਸਲੇ `ਤੇ ਫੋਰੀ ਅਮਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਵਲੋਂ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਕੇ ਵੀ.ਆਈ.ਪੀ ਕਲਚਰ ਖਤਮ ਕਰਨਾ ਬਹੁਤ ਹੀ ਮਿਸਾਲੀ ਕਾਰਜ਼ ਹੈ।
ਇਨਾਂ ਵਿਚਾਰਾਂ ਦਾ ਪ੍ਰਧਾਨ ਪ੍ਰਗਟਾਵਾ ਗੁਰਜੰਟ ਸਿੰਘ, ਤਰਸੇਮ ਸਿੰਘ ਮਹਿਲ ਭਗਵਾਨਪੁਰਾ, ਹਰਦੇਵ ਸਿੰਘ ਭਗਵਾਨਪੁਰਾ, ੳਮਨਪ੍ਰੀਤ ਸਿੰਘ ਭਗਵਾਨਪੁਰਾ, ਕਵਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਮਿਸਾਲੀ ਫੈਸਲੇ ਹੀ ਲਏ ਹਨ।ਉਨਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਨਣ ਨਾਲ ਜਿਥੇ ਸੂਬੇ ਦੇ ਲੋਕਾਂ ਨੂੰ ਆਪਣੇ ਵਧੀਆ ਭਵਿੱਖ ਦੀ ਆਸ ਬੱਝੀ ਹੈ, ਉਥੇ ਉਨਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਧੱਕੇਸ਼ਾਹੀ ਰਾਜ ਤੋਂ ਮੁਕਤੀ ਮਿਲਣ ਨਾਲ ਵੱਡੀ ਰਾਹਤ ਵੀ ਮਹਿਸੂਸ ਕੀਤੀ ਹੈ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਜਲਦ ਹੋਰ ਵੀ ਲੋਕ ਹਿੱਤੂ ਫੈਸਲੇ ਲਏ ਜਾਣਗੇ, ਜੋ ਇਕ ਮਿਸਾਲ ਹੋਣਗੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media