Sunday, December 22, 2024

ਪੱਤਰਕਾਰ ਰਮੇਸ਼ ਰਾਮਪੁਰਾ ‘ਕਲਾ ਸ਼੍ਰੀ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਕੇਟੀ ਕਲਾ ਵਲੋਂ ਕਲਾ ਜਗਤ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਸ਼ਹਿਰ ਦੇ 13 ਚਿੱਤਰਕਾਰਾਂ ਦੇ ਨਾਲ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਵੀ ਕਲਾ ਨੂੰ ਤੁਸ਼ਾਹਿਤ ਕਰਨ ਬਦਲੇ ‘ਕਲਾ ਸ਼੍ਰੀ’ ਐਵਾਰਡ ਨਾਲ ਨਿਵਾਜਿਆ ਗਿਆ। ਕੇਟੀ ਕਲਾ ਵਿਖੇ ਆਰਟ ਖੇਤਰ ਦੇ ਮਹਾਂਰਥੀ ਡਾ. ਬਲਦੇਵ ਗੰਭੀਰ, ਸੈਕਟਰੀ ਰਜੇਸ਼ ਰੈਣਾ, ਡਾ. ਕੇਆਰ ਤੁਲੀ ਅਤੇ ਡਾਇਰੈਕਟਰ ਬ੍ਰਿਜੇਸ਼ ਜੌਲੀ ਵਲੋਂ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਕਲਾ ਸ਼੍ਰੀ ਐਵਾਰਡ ਦੇ ਨਾਲ-ਨਾਲ ਨਕਦ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। PPN2603201719
ਜਿਕਰਯੋਗ ਹੈ ਕਿ ਪੱਤਰਕਾਰ ਰਮੇਸ਼ ਰਾਮਪੁਰਾ ਲੰਬੇ ਸਮੇਂ ਤੋਂ ਕਲਾ ਖੇਤਰ ਵਿੱਚ ਪੱਤਰਕਾਰਤਾ ਦੀਆਂ ਵਿਲੱਖਣ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਸਨਮਾਨਾਂ ਤੋਂ ਇਲਾਵਾ ‘ਕਲਾ ਰਤਨ’ ਐਵਾਰਡ ਨਾਲ ਵੀ ਹਾਸਲ ਕਰ ਚੁੱਕੇ ਹਨ। ਰਮੇਸ਼ ਰਾਮਪੁਰਾ ਨੂੰ ਕਲਾ ਸ਼੍ਰੀ ਐਵਾਰਡ ਮਿਲਣ ‘ਤੇ ਆਗੋਸ਼ ਸਪੈਸ਼ਲ਼ ਸਕੂਲ ਦੇ ਪਿ੍ਰੰ. ਮਨਿੰਦਰਜੀਤ ਕੌਰ, ਚੇਅਰਮੈਨ ਕੰਵਲਜੀਤ ਸਿੰਘ, ਐਵਰਗਰੀਨ ਮਾਡਰਨ ਸਕੂਲ ਛੇਹਰਟਾ ਦੇ ਚੇਅਰਮੈਨ ਤਰਸੇਮ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ, ਗੀਤਾ ਸ਼ਰਮਾ, ਰਕੇਸ਼ ਭਟਾਰਾ, ਅਮਨਦੀਪ ਸਿੰਘ ਤੇ ਪੱਤਰਕਾਰ ਭਾਈਚਾਰੇ ਨੇ ਸ਼ੁਭਕਾਮਨਾਵਾਂ ਦਿੱਤੀਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply