Sunday, December 22, 2024

ਕੈਪਟਨ ਦੇ ਮੁੱਖ ਮੰਤਰੀ ਬਨਣ ਨਾਲ ਸੂਬੇ ਦੇ ਲੋਕਾਂ ਨੂੰ ਵਧੀਆ ਭਵਿੱਖ ਦੀ ਆਸ ਬੱਝੀ

ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ)  ਕੈਪਟਨ ਸਰਕਾਰ ਵਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕਰਨ ਦੇ ਸ਼ੁਰੂ ਕੀਤੇ ਗਏ ਉਪਰਾਲੇ ਸਰਾਹੁਣਯੋਗ ਹਨ।PPN2703201702ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਜੰਟ ਸਿੰਘ ਭਗਵਾਨਪੁਰਾ, ਜਥੇਦਾਰ ਮਿਲਖਾ ਸਿੰਘ ਅਲਗੋ, ਗੁਰਿੰਦਰ ਸਿੰਘ ਅਲਗੋਕੋਠੀ, ਸਤਨਾਮ ਸਿੰਘ ਚੱਠੂ ਅਲਗੋਕੋਠੀ, ਸਰਪੰਚ ਅਵਤਾਰ ਸਿੰਘ ਮਾੜੀ ਨੋ ਅਬਾਦ ਨੇ ਕਿਹਾ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਹੀ 100 ਦੇ ਕਰੀਬ ਲੋਕ ਹਿੱਤੂ ਫੈਸਲੇ ਲੈਣੇ ਮਿਸਾਲੀ ਕਾਰਜ ਹਨ।ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਨਣ ਨਾਲ ਜਿਥੇ ਸੂਬੇ ਦੇ ਲੋਕਾਂ ਨੂੰ ਆਪਣੇ ਵਧੀਆ ਭਵਿੱਖ ਦੀ ਆਸ ਬੱਝੀ ਹੈ, ਉਥੇ ਕਿਸਾਨਾਂ ਦੀ ਸੁਣਵਾਈ ਵੀ ਹੋਈ ਹੈ।ਉਨਾਂ ਯਕੀਨ ਦਿਵਾਇਆ ਕਿ ਕਾਂਗਰਸ ਸਰਕਾਰ ਵਲੋਂ ਚੋਣਾਂ ਵਿੱਚ ਕੀਤੇ ਗਏ ਵਾਅਦੇ ਪੂਰੇ ਕਰ ਕੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ `ਤੇ ਪੂਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply