Friday, July 3, 2026

ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਦੇ ਦਰਬਾਰ ਹਾਲ ਦੇ ਨਵੀਂਕਰਨ ਸਬੰਧੀ ਇਕਤੱਤਰਤਾ

ਬਠਿੰਡਾ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਸਾਹਿਬ ਵਿਖੇ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕਤੱਰਤਾ ਹੋਈ।PPN2703201705ਜਿਸ ਦੀ ਪ੍ਰਧਾਨਗੀ ਭਾਈ ਰਾਜਿੰਦਰ ਸਿੰਘ ਮੁੱਖ ਸੇਵਾਦਾਰ ਵਲੋਂ ਕੀਤੀ ਗਈ।ਉਨਾਂ ਨੇ ਇਸ ਸਮੇਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਗਤਾਂ ਦੀ ਮੰਗ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਵੀਕਰਣ ਦੀ ਰੂਪ ਰੇਖਾ ਤਿਆਰ ਕਰਨ ਦਾ ਸੁਝਾਅ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸੰਗਤਾਂ ਦਾ ਗੁਰੂ ਸਾਹਿਬਾਨਾਂ ਦੇ ਗੁਰਪੂਰਬ ਮੌਕੇ ਭਾਰੀ ਇੱਕਠਾ ਹੁੰਦਾ ਹੈ ਅਤੇ ਇਸ ਬਾਰੇ ਇਹ ਵਿਚਾਰ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਹੇਠਾਂ ਲੰਗਰ ਹਾਲ ਬਣਾਇਆ ਜਾਵੇ  ਤਾਂ ਕਿ ਸ਼ਹਿਰ ਦੇ ਵਿਚੋ ਵਿਚ ਸ਼ਰਧਾਲੂ ਟੈਫ੍ਰਿਕ ਦੀ ਸਮੱਸਿਆ ਕਾਰਨ ਔਖੇ ਨਾ ਹੋਣ ।
ਗੁਰਦੁਆਰਾ ਸਾਹਿਬ ਅਤੇ ਇਸ ਦੇ ਪ੍ਰਬੰਧਕ ਕਮੇਟੀ ਹੇਠ ਆਉਂਦੇ ਗੁਰਦੁਆਰਾ ਸਾਹਿਬ ਨਾਨਕਸਰ ਬੀਬੀਵਾਲਾ ਰੋਡ ਅਤੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ, ਗਲੀ ਨੱਥਾ ਸਿੰਘ ਵਾਲੀ ਦੇ ਸਮੂਹ ਸੇਵਾਦਾਰਾਂ ਅਤੇ ਗੁਰੂ ਦੇ ਵਜੀਰਾਂ ਦੀ ਤਨਖਾਹ ’ਚ ਵੀ ਵਾਧਾ ਕੀਤਾ ਗਿਆ।ਇਸ ਮੌਕੇ ਇਨ੍ਹਾਂ ਨਾਲ ਸ਼ਹਿਰ ਦੇ ਧਾਰਮਿਕ ਪਤਵੰਤੇ ਸੱਜਣ ਜਿਨ੍ਹਾਂ ਵਿਚ ਮੈਨੇਜਰ ਭਾਈ ਸੁਰਿੰਦਰ ਸਿੰਘ, ਸੁਖਦੇਵ ਸਿੰਘ,ਅਵਤਾਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਦਿਲਬਾਗ ਸਿੰਘ, ਗੁਰਚਰਨ ਸਿੰਘ ਔਲਖ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਸਾਹਨੀ, ਦਰਸ਼ਨ ਸਿੰਘ ਵਾਲੀਆ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਹੁੱਦੇਦਾਰ ਸ਼ਾਮਲ ਸਨ। ਸਮੂਹ ਹਾਜ਼ਰੀਨਾਂ ਵਲੋਂ ਇਸ ਫੈਸਲਾ ਦਾ ਸੁਆਗਤ ਕੀਤਾ ਗਿਆ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply