ਬਠਿੰਡਾ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਬੀਤੇ ਦਿਨੀਂ ਦੋ ਧਾਰਮਿਕ ਸਮਾਗਮ ਕੀਤੇ ਗਏ। ਜੋ ਕਿ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤੇ ਗਏ।ਪਹਿਲਾਂ ਸਮਾਗਮ ਗੁਰੂ ਗੋਬਿੰਦ ਸਿੰਘ ਨਗਰ ਅਮਰ ਸਿੰਘ ਦੇ ਗ੍ਰਹਿ ਅਤੇ ਦੂਜਾ ਸਮਾਗਮ ਭਾਈ ਗੁਲਜਾਰ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਕੀਤਾ ਗਿਆ।ਇਸ ਮੌਕੇ ਗੁਰਜਿੰਦਰ ਸਿੰਘ ਸਾਹਨੀ, ਰਾਕੇਸ਼ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਮੱਕੜ, ਸੁਖਵਿੰਦਰ ਸਿੰਘ ਮੱਕੜ, ਅਬਨਾਸ਼ ਸਿੰਘ ਸੋਢੀ ਸਿੰਘ, ਅਵਤਾਰ ਸਿੰਘ, ਡਿੰਪੀ, ਪੁੱਪੂ, ਗੁਰਦਰਸ਼ਨ ਸਿੰਘ, ਦਿਲਜੀਤ ਸਿੰਘ, ਇੰਦਰਜੀਤ ਸਿੰਘ ਗੋਪੀ ਆਦਿ ਮੈਂਬਰਾਂ ਵਲੋਂ ਸੰਗਤਾਂ ਦੇ ਨਾਲ ਸੰਗਤੀ ਰੂਪ ਵਿਚ ਪਾਠ ਕੀਤਾ ਗਿਆ ਇਸ ਉਪਰੰਤ ਸੁਸਾਇਟੀ ਮੈਂਬਰਾਂ ਵਲੋਂ ਸ਼ਬਦ ਕੀਰਤਨ ਵੀ ਕੀਤਾ ਗਿਆ।ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …