ਕੇਦਰ ਸਰਕਾਰ ‘ਤੇ ਦਬਾਅ ਬਣਾਉਣ ਦੇ ਨਾਲ ਨਾਲ ਗੁਰੂ ਸਾਹਿਬ ਦਾ ਲਿਆ ਗਿਆ ਓਟ ਆਸਰਾ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਖਾਨਾਜੰਗੀ ਦੀ ਮਾਰ ਹੇਠ ਆਏ ਇਰਾਕ ਵਿੱਚ ਫਸਣ ਉਪਰੰਤ ਸੁੰਨੀ ਬਾਗੀਆਂ ਵਲ਼ੋਂ ਬੰਦੀ ਬਣਾਏ ਗਏ ਪੰਜਾਬੀ ਨੌਜਵਾਨਾਂ ਦੀ ਸਲਾਮਤੀ, ਚੜ੍ਹਦੀਕਲਾ ਅਤੇ ਘਰ ਵਾਪਸੀ ਲਈ ਗੁਰੂ ਘਰ ਦਾ ਓਟ ਆਸਰਾ ਲੈਂਦਿਆਂ ਪੀੜਤ ਪਰਿਵਾਰਕ ਮੈਂਬਰਾਂ, ਮਜੀਠਾ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਆਗੂਆਂ ਤੋ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵਲ਼ੋਂ ਅੱਜ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਪੀੜਤ ਪਰਿਵਾਰਾਂ ਨੇ ਨੌਜਵਾਨਾਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰ ਚਾਂਦ ਸਿੰਘ, ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਅਕਾਲੀ ਦਲ ਵਲ਼ੋਂ ਉਕਤ ਮਸਲੇ ਦੇ ਹਲ ਲਈ ਜਿੱਥੇ ਕੇਦਰ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ, ਉੱਥੇ ਗੁਰੂ ਦਾ ਓਟ ਆਸਰਾ ਵੀ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ: ਬਾਦਲ ਅਤੇ ਸ: ਮਜੀਠੀਆ ਉਕਤ ਮਸਲੇ ਪ੍ਰਤੀ ਕਾਫ਼ੀ ਚਿੰਤਤ ਹਨ ਅਤੇ ਨੌਜਵਾਨਾਂ ਦੀ ਸਹੀ ਸਲਾਮਤ ਘਰ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸ: ਬਾਦਲ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਲਗਾਤਾਰ ਸੰਪਰਕ ਸਾਧਦਿਆਂ ਤਮਾਮ ਵਾਕਿਆ ‘ਤੇ ਨਜ਼ਰ ਰਖ ਰਹੇ ਹਨ। ਉਹਨਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਅਤੇ ਕੇਦਰ ਸਰਕਾਰ ਵਲ਼ੋਂ ਨੌਜਵਾਨਾਂ ਦੀ ਸੁਰਖਿਅਤ ਘਰ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਛੇਤੀ ਹੀ ਉਹਨਾਂ ਦੇ ਦਰਮਿਆਨ ਹੋਣਗੇ। ਇਸ ਮੌਕੇ ਮੌਜੂਦ ਪੀੜਤ ਪਰਿਵਾਰਾਂ ਦੇ ਕਾਫ਼ੀ ਮੈਂਬਰ ਕਾਫ਼ੀ ਭਾਵੁਕ ਹੋਏ ਦਿਖਾਈ ਦਿੱਤੇ। ਇਸ ਮੌਕੇ ਪੀੜਤ ਪਰਿਵਾਰਾਂ ਚੋਂ ਗੁਰਪਿੰਦਰ ਕੌਰ ਭੋਏ ਵਾਲ, ਹਰਭਜਨ ਸਿੰਘ ਰੂਪੋਵਾਲੀ, ਮਹਿੰਦਰ ਕੌਰ ਰੂਪੋਵਾਲੀ, ਸੀਮਾ ਚਵਿੰਡਾ ਦੇਵੀ, ਤਰਸੇਮ ਸਿੰਘ ਬਾਬੋਵਾਲ, ਰਣਜੀਤ ਕੌਰ ਸਿਆਲਕਾ, ਕਸ਼ਮੀਰ ਸਿੰਘ ਸੰਗਤਪੁਰਾ, ਬਲਕਾਰ ਸਿੰਘ ਸਿਆਲਕਾ, ਹਰਭਜਨ ਕੌਰ ਬਾਬੋਵਾਲ, ਚਰਨਜੀਤ ਸਿੰਘ ਫ਼ਤਿਹਗੜ੍ਹ, ਸਵਿੰਦਰ ਕੌਰ ਸੰਗੋਵਾਲ ਤੋ ਇਲਾਵਾ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਪ੍ਰੋ. ਸਰ ਚਾਂਦ ਸਿੰਘ, ਸੋ.੍ਰਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸ੍ਰ.ਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕ.ੋਟਲਾ,ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਬੀਬੀ ਧਰਮ ਕੌਰ ਮਹਿਮੂਦਪੁਰ, ਚੇਅਰਮੈਨ ਪ੍ਰਗਟ ਸਿੰਘ ਚਂਗਾਵਾਂ, ਸਰਪੰਚ ਅਮਰੀਕ ਸਿੰਘ ਢੱਡੇ, ਮੈਨੇਜਰ ਜਸਪਾਲ ਸਿੰਘ ਢੱਡੇ, ਜਸਪਾਲ ਸਿੰਘ ਮਾਗਾ ਸਰਾਏ, ਮੇਜਰ ਸਿੰਘ ਸਿਆਲਕਾ, ਪਲਵਿੰਦਰ ਸਿੰਘ ਸਿਆਲਕਾ, ਦਾਰਾ ਸਿੰਘ ਬਾਬੋ.ਵਾਲ, ਸੰਮਤੀ ਮੈਂਬਰ ਸੁਖਦੀਪ ਸਿੰਘ ਦੀਪੀ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰ, ਸੁਖਵੰਤ ਸਿੰਘ ਪੱਪੂ ਢੱਡੇ, ਦਿਲਬਾਗ ਸਿੰਘ ਲਹਿਰਕਾ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਸਰਪੰਚ ਸੁਖਜੀਤ ਸਿੰਘ ਲੁੱਧੜ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media