
ਅੰਮ੍ਰਿਤਸਰ, 21 ਜੂਨ (ਸਾਜਨ)- ਮੋਦੀ ਸਰਕਾਰ ਦੇ ਰੇਲ ਮੰਤਰੀ ਸਦਾਨੰਦ ਗੋਡਾ ਵਲੋਂ ਰੇਲ ਯਾਤਰਾ ਦੇ ਕਿਰਾਏ ਵਿੱਚ 14.2 ਫੀਸਦੀ ਅਤੇ ਮਾਲ ਭਾੜੇ ਵਿੱਚ 6.50% ਫੀਸਦੀ ਤੱਕ ਜੋ ਵਾਧਾ ਕੀਤਾ ਗਿਆ ਹੈ, ਉਸ ਦੀ ਨਿਖੇਧੀ ਕਰਦੇ ਹੋਏ ਜਿਲ੍ਹਾ ਕਾਂਗਰਸ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆਂ ਨੇ ਕਿਹਾ ਹੈ ਕਿ ਮੌਦੀ ਸਰਕਾਰ ਨੇ ਰੇਲ ਯਾਤਰਾ ਵਿੱਚ ਭਾਰੀ ਵਾਧਾ ਕਰਕੇ ਦੇਸ਼ ਦੀ ਜਨਤਾ ਨੂੰ ਆਪਣਾ ਪਹਿਲਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲ ਯਾਤਰਾ ਮਹਿੰਗੀ ਹੋਣ ਕਾਰਨ ਦੇਸ਼ ਦੀ ਮਹਿੰਗਾਈ ਵੱਧੇਗੀ।ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦਾ ਸਿੱਧਾ ਅਸਰ ਗਰੀਬ ਲੋਕਾਂ ਦੀ ਜੇਬਾਂ ਦੇ ਵਿੱਚ ਪਵੇਗਾ।ਉਨ੍ਹਾਂ ਕਿਹਾ ਕਿ ਮੌਦੀ ਸਰਕਾਰ ਹੂੱਣ ਆਪਣੇ ਚੁਣਾਵੀ ਵਾਅਦਿਆਂ ਤੋਂ ਭਟਕ ਕੇ ਆਪਣੀ ਮਨਮਰਜੀ ‘ਤੇ ਉਤਰ ਆਏ ਹਨ।ਉਨ੍ਹਾਂ ਕਿਹਾ ਕਿ ਆਪਣੇ ਸ਼ਾਸਨ ਦੇ ਸਮੇਂ ਵਿੱਚ ਕਾਂਗਰਸ ਦੀ ਕੇਂਦਰ ਸਰਕਾਰ ਨੇ ਕੱਦੇ ਵੀ ਰੇਲ ਯਾਤਰਾ ਦਾ ਕਿਰਾਈਆ ਨਹੀਂ ਵੱਧਣ ਦਿੱਤਾ।ਉਨ੍ਹਾਂ ਕਿਹਾ ਕਿ ਰੇਲ ਵਿੱਚ ਕੀਤੇ ਗਏ ਵਾਧੇ ਕਾਰਨ ਕਾਂਗਰਸ ਪਾਰਟੀ ਦੇ ਅਹੁੱਦੇਦਾਰ ਚੂੱਪ ਨਹੀਂ ਬੈਠਣਗੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਕੇਂਦਰੀ ਰੇਲ ਮੰਤਰੀ ਸਦਾਨੰਦ ਗੋਡਾ ਨੂੰ ਰੇਲ ਯਾਤਰਾ ਵਿੱਚ ਕੀਤੇ ਗਏ ਵਾਧੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰੇਲ ਯਾਤਰਾ ਵਿੱਚ ਕੀਤਾ ਗਿਆ ਵਾਧਾ ਦੇਸ਼ ਦੇ ਚੰਗੇ ਦਿਨ ਆਉਣ ਦਾ ਸੰਕੇਤ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਰੇਲ ਯਾਤਰਾ ਵਿੱਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾਂ ਅੰਮ੍ਰਿਤਸਰ ਦੇ ਐਮ.ਪੀ ਕੈਪਟਨ ਅਮਰਿੰਦਰ ਸਿੰਘ ਸਾਂਸਦ ਵਿੱਚ ਜੋਰਦਾਰ ਅਵਾਜ ਉਠਾਉਣਗੇ।
Punjab Post Daily Online Newspaper & Print Media