Friday, April 10, 2026

ਸਿੱਖ ਇਤਿਹਾਸਿਕ ਝਲਕ ਨਾਲ ਯਾਦਗਾਰੀ ਹੋ ਨਿਬੜੇ ਦਿੱਲੀ ਫਤਹਿ ਦਿਵਸ ਸਮਾਗਮ

PPN2803201707ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਦੇਸ਼-ਵਿਦੇਸ਼ ਵਿਖੇ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਧ ਸ਼ਤਾਬਦੀ ਸਮਾਗਮ ਕਮੇਟੀ ਬਣਾਈ ਗਈ ਹੈ। ਕਮੇਟੀ ਦਾ ਚੇਅਰਮੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਥਾਪਿਆ ਗਿਆ ਹੈ।ਇਸ ਗੱਲ ਦਾ ਐਲਾਨ ਕਮੇਟੀ ਆਗੂਆਂ ਨੇ ਦਿੱਲੀ ਫਤਹਿ ਦਿਵਸ ਦੇ ਦੂਜੇ ਦਿਨੀਂ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਲਾਲਕਿਲਾ ਮੈਦਾਨ ਵਿਖੇ ਕੀਤਾ। ਇਸਦੇ ਨਾਲ ਹੀ 2017 ਵਿਸਾਖੀ ਤੋਂ ਲੈ ਕੇ 2018 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤਕ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਯਾਤਰੂਆਂ ਨੂੰ ਮੁਫ਼ਤ ਯਾਤਰਾ ਕਰਾਉਣ ਦੀ ਵੀ ਜਾਣਕਾਰੀ ਦਿੱਤੀ ਗਈ।

PPN2803201709
ਇਸਤੋਂ ਪਹਿਲਾ ਛੱਤਾ ਪੁੱਲ ਤੋਂ ਲਾਲ ਕਿਲੇ ਤੱਕ ਨਿਹੰਗ ਫੌਜਾਂ ਵੱਲੋਂ  ਫਤਹਿ ਦਿਵਸ ਨੂੰ ਸਮਰਪਿਤ ‘‘ਜਰਨੈਲੀ ਫਤਹਿ ਮਾਰਚ’’ ਸਜਾਇਆ ਗਿਆ।ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਤੇ ਹੋਰ ਨਿਹੰਗ ਆਗੂਆਂ ਨੇ ਸਮੂਲੀਅਤ ਕੀਤੀ।ਮਾਰਚ ਦੇ ਲਾਲ ਕਿਲਾ ਪੁੱਜਣ ਉਪਰੰਤ ਹੋਏ ਧਾਰਮਿਕ ਸਮਾਗਮ ਵਿਚ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਦਿੱਲੀ ਕਮੇਟੀ ਢਾਡੀ ਕੌਂਸਿਲ ਵੱਲੋਂ ਢਾਡੀ ਵਾਰਾਂ ਦਾ ਗਾਇਨ, ਤੇਗ ਸਿੱਖ ਮਾਰਸ਼ਲ ਆਰਟ ਅਕਾਦਮੀ ਤੇ ਹਰਿਗੋਬਿੰਦ ਅਜੀਤ ਅਖਾੜਾ ਬੁੱਢਾ ਦਲ ਵੱਲੋਂ ਗੱਤਕੇ ਦੇ ਜੌਹਰ, ਦਵਿੰਦਰ ਪਾਲ ਸਿੰਘ ਇੰਡੀਅਨ ਆਇਡਲ ਵੱਲੋਂ ਧਾਰਮਿਕ ਗੀਤ, ਪੰਜਾਬੀ ਰੰਗ ਮੰਚ ਪਟਿਆਲਾ ਦੇ ਹਰਿੰਦਰ ਪਾਲ ਸਿੰਘ ਦੀ ਟੀਮ ਵੱਲੋਂ ਕੁਦਰਤੀ ਕਰੋਪੀ ਦੌਰਾਨ ਸਿੱਖਾਂ ਦੀ ਭੂਮਿਕਾ ਬਾਰੇ ਲਾਈਟ ਐਂਡ ਸਾਉਂਡ ਸ਼ੋਅ ਅਤੇ ਡਾ. ਜਸਪਾਲ ਸਿੰਘ ਵੱਲੋਂ ਲੈਕਚਰ ਦੀ ਪੇਸ਼ਕਾਰੀ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਸਾਬਕਾ ਰਾਜਸਭਾ ਮੈਂਬਰ ਤਿਲੋਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਜੀ.ਕੇ ਨੇ ਦਾਅਵਾ ਕੀਤਾ ਕਿ ਫ਼ਤਹਿ ਦਿਵਸ ਸਮਾਗਮਾਂ ਕਰਕੇ ਨਿਹੰਗਾਂ ਦੇ ਬਾਰੇ ਸਿੱਖਾਂ ਦੀ ਸੋਚ ਬਦਲੀ ਹੈ ਕਿਉਂਕਿ ਨਿਹੰਗਾਂ ਨੂੰ ਆਮ ਤੌਰ ਤੇ ਕੁਰਹਿਤਾਂ ਦਾ ਧਾਰਣੀ ਦੱਸਕੇ ਛੁੱਟਕਾਉਣ ਦੀ ਕੋਸ਼ਿਸ਼ ਹੁੰਦੀ ਸੀ ਪਰ ਅਸਲ ਵਿਚ ਨਿਹੰਗਾਂ ਨੇ ਬਾਣੀ ਅਤੇ ਬਾਣੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਬੀਤੇ ਵਰ੍ਹੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪਿਆਊ ਨੂੰ ਦਿੱਲੀ ਸਰਕਾਰ ਵੱਲੋਂ ਢਾਹੁਣ ਤੋਂ ਬਾਅਦ ਨਿਹੰਗ ਫੌਜਾਂ ਵੱਲੋਂ ਲਗਾਏ ਗਏ ਮੋਰਚੇ ਨੂੰ ਜੀ.ਕੇ ਨੇ ਨਿਹੰਗਾਂ ਵੱਲੋਂ ਕੌਮ ਦੀ ਪਿੱਠ ਪਿੱਛੇ ਖੜੇ ਹੋਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਦਿੱਲੀ ਵਿਚ ਛੁੱਪੇ ਹੋਏ ਇਤਿਹਾਸਿਕ ਤੱਥਾਂ ਨੂੰ ਸੰਗਤਾਂ ਦੇ ਸਾਹਮਣੇ ਲਿਆਉਣ ਦਾ ਸੰਕੇਤ ਦਿੰਦੇ ਹੋਏ ‘‘ਖੂਨੀ ਦਰਵਾਜੇ’’ ’ਤੇ ਸਿੱਖਾਂ ਦੀ  ਸ਼ਹਾਦਤਾਂ ਨਾਲ ਜੁੜੇ ਇਤਿਹਾਸ ਦਾ ਵੀ ਹਵਾਲਾ ਦਿੱਤਾ।PPN2803201708
ਸਿਰਸਾ ਨੇ ਕਿਹਾ ਕਿ 230 ਸਾਲ ਤਕ ਕਿਸੇ ਨੇ ਦਿੱਲੀ ਫਤਹਿ ਨੂੰ ਸਾਹਮਣੇ ਨਹੀਂ ਲਿਆਂਦਾ ਸੀ ਪਰ ਮੌਜੂਦਾ ਕਮੇਟੀ ਨੇ ਸਾਰੀ ਦੁਨੀਆਂ ਦੇ ਸਾਹਮਣੇ ਵਿਸਰੇ ਹੋਏ ਇਤਿਹਾਸ ਨੂੰ ਸਾਹਮਣੇ ਰੱਖਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਫਿਰਕੂਵਾਦ ਅਤੇ ਨਫ਼ਰਤ ਵਿਚ ਯਕੀਨ ਨਹੀਂ ਕਰਦਾ।1984 ਵਿਚ ਤਸ਼ੱਦਦ ਝੱਲਣ ਦੇ ਬਾਵਜੂਦ ਦਿੱਲੀ ਦੇ ਸ਼ਹਿਰੀਆਂ ਵੱਲੋਂ ਵੱਡੀ ਗਿਣਤੀ ਵਿਚ ਲਾਲਕਿਲੇ ਤੇ ਭਰੀ ਹਾਜ਼ਰੀ ਨੂੰ ਸਿਰਸਾ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਦੱਸਿਆ। ਲਾਲਕਿਲੇ ਤੋਂ ਸਿੱਖ ਗੁਰੂ ਅਤੇ ਸਿੰਘਾਂ ਦੇ ਸ਼ਹਾਦਤਾਂ ਦੇ ਫੁਰਮਾਨ ਜਾਰੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਫਤਹਿ ਦਿਵਸ ਨੂੰ ਖਾਲਸਾ ਪੰਥ ਦਾ ਮਾਣ ਵਧਾਉਣ ਵਾਲਾ ਪ੍ਰੋਗਰਾਮ ਦੱਸਿਆ। ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਦੇ ਸਿਰ ਇਤਿਹਾਸ ਸੰਭਾਲਣ ਦਾ ਸਿਹਰਾ ਬਣਿਆ।
ਡਾ. ਜਸਪਾਲ ਸਿੰਘ ਨੇ ਆਪਣੇ ਖੋਜ ਭਰਪੂਰ ਲੈਕਚਰ ‘ਚ ਲਾਲਕਿਲੇ ਨੂੰ ਰਾਜਸੱਤਾ ਦਾ ਪ੍ਰਤੀਕ ਦੱਸਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲੋਕਤੰਤਰ ਦੇ ਸਿਧਾਂਤ ਦੀ ਨੀਂਹ ਰੱਖੇ ਜਾਣ ਦਾ ਵੀ ਦਾਅਵਾ ਕੀਤਾ। ਉਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਉਲਟੀ ਗੰਗਾ ਚਲਾਈ ਕਿਉਂਕਿ ਉਨ੍ਹਾਂ ਨੇ ਤਿਲਕ-ਜਨੈਊ ਖੁੱਦ ਤਾਂ ਧਾਰਣ ਨਹੀਂ ਕੀਤਾ ਪਰ ਦੂਜਿਆਂ ਤੇ ਹੋ ਰਹੀ ਤਸ਼ੱਦਦ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਨੇ ਆਪਣੀ ਗੱਲ ਮਨਵਾਉਣ ਦੀ ਥਾਂ ਗੱਲਤ ਨਿਜ਼ਾਮ ਦੀ ਗਲਤ ਨੀਤੀਆਂ ਦੇ ਖਿਲਾਫ਼ ਆਵਾਜ਼ ਚੁੱਕੀ ਕਿਉਂਕਿ ਸਾਰੇ ਗੁਰੂਆਂ ਅਤੇ ਸਿੱਖਾਂ ਦਾ ਨਿਸ਼ਾਨਾ ਰਾਜਸੱਤਾ ਦੀ ਪ੍ਰਾਪਤੀ ਨਹੀਂ ਸਗੋਂ ਗਲਤ ਦਾ ਵਿਰੋਧ ਕਰਨਾ ਸੀ। ਬਾਬਾ ਬਘੇਲ ਸਿੰਘ ਵੱਲੋਂ ਦਿੱਲੀ ਫਤਹਿ ਕਰਨ ਉਪਰੰਤ ਦਿੱਲੀ ਦੇ ਇਤਿਸਾਸਿਕ ਗੁਰਧਾਮਾਂ ਦੀ ਸਥਾਪਨਾ ਲਈ ਰਾਜ ਕੁਰਬਾਣ ਕਰਨ ਨੂੰ ਧਰਮ ਨਹੀਂ ਹਾਰਣ ਵੱਜੋਂ ਉਨ੍ਹਾਂ ਨੇ ਪਰਿਭਾਸ਼ਿਤ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply