Tuesday, September 15, 2026

ਯੂਨੀਵਰਸਿਟੀ ਕਾਲਜ ਬੇਨੜਾ ਵੱਲੋਂ ਨੈਤਿਕ ਚੇਤਨਾ ਮੁਹਿੰਮ ਤਹਿਤ ਭਾਸ਼ਣ ਸਮਾਰੋਹ ਆਯੋਜਿਤ

PPN2803201711ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਵਿਦਿਆਰਥੀਆਂ ਲਈ ਨੈਤਿਕ ਚੇਤਨਾ ਮੁਹਿੰਮ ਤਹਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਸਮਾਗਮ ਵਿਚ ਹੀਲਿੰਗ ਸੋਲ ਸੁਸਾਇਟੀ, ਲੁਧਿਆਣਾ ਵੱਲੋਂ ਸਤਨਾਮ ਸਿੰਘ ਨੇ ਬਤੌਰ ਮੁੱਖ ਬੁਲਾਰਾ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਖਸ਼ੀਅਤ ਵਿਕਾਸ ਵਿਚ ਅਧਿਆਤਮ ਦੇ ਮਹੱਤਵ ਬਾਰੇ ਚਾਨਣਾ ਪਾਇਆ।ਆਪਣੇ ਕੁੰਜੀਵਤ ਭਾਸ਼ਣ ਵਿਚ ਉਹਨਾਂ ਨੇ ਵਿਦਿਆਰਥੀਆਂ ਨੂੰ ਨੇਕ ਸਖਸ਼ੀਅਤ ਦੀ ਉਸਾਰੀ ਲਈ ਧਾਰਮਿਕ ਗ੍ਰੰਥਾਂ `ਚੋਂ ਮਿਲਦੀ ਸਿੱਖਿਆ ਦੀ ਅਹਿਮੀਅਤ `ਤੋਂ ਜਾਣੂੰ ਕਰਵਾਇਆ।ਉਹਨਾਂ ਵਿਦਿਆਰਥੀਆਂ ਨੂੰ ਸਖਸ਼ੀਅਤ-ਵਿਕਾਸ ਲਈ ਪੜਾਈ ਦੇ ਨਾਲ-ਨਾਲ ਨਰੋਈ ਸਿਹਤ, ਵਧੀਆ ਖੁਰਾਕ ਅਤੇ ਉੱਚੇ ਕਿਰਦਾਰ ਦੇ ਮਹੱਤਵ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿੰਦਗੀ ਜਿਊਣ ਦਾ ਸਹੀ ਤਰੀਕਾ ਸਮਝ ਆਉਂਦਿਆਂ ਹੀ ਮਨੁੱਖ ਕੁਰੀਤੀਆਂ `ਤੋਂ ਦੂਰ ਹੋ ਜਾਂਦਾ ਹੈ।
ਸਮਾਗਮ ਦੇ ਅੰਤ `ਤੇ ਚੋਣਵੇਂ ਵਿਦਿਆਰਥੀਆਂ ਨੂੰ ਹੀਲਿੰਗ ਸੋਲ ਸੁਸਾਇਟੀ ਵੱਲੋਂ ਪੁਸਤਕਾਂ ਵੀ ਵੰਡੀਆਂ ਗਈਆਂ ਅਤੇ ਕਾਲਜ ਵੱਲੋਂ ਹੀਲਿੰਗ ਸੁਸਾਇਟੀ ਦੀ ਟੀਮ ਨੂੰ ਯਾਦ-ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ: ਪਰਮਜੀਤ ਕੌਰ, ਡਾ: ਹਰਵਿੰਦਰ ਸਿੰਘ, ਡਾ: ਸੁਭਾਸ਼ ਕੁਮਾਰ, ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਭਾਵਨਾ ਸ਼ਰਮਾ, ਪ੍ਰੋ: ਮਨਜੀਤ ਕੌਰ, ਪ੍ਰੋ: ਸੁਖਦੀਪ ਕੌਰ, ਮੈਡਮ ਮਨਪ੍ਰੀਤ ਕੌਰ, ਮੋਹਿੰਦਰ ਸਿੰਘ, ਜਸਪ੍ਰੀਤ ਕੌਰ, ਦਲਵੀਰ ਕੌਰ, ਦਰਸ਼ਨ ਸਿੰਘ ਅਤੇ ਹਰਜਿੰਦਰ ਸਿੰਘ ਮੌਜੂਦ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply