ਫਾਜ਼ਿਲਕਾ, 28 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਸੰਸਥਾ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ 29 ਮਾਰਚ ਬੁੱਧਵਾਰ ਨੂੰ ਸਵੇਰੇ 11.45 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਠੰਗਨੀ ਬਲਾਕ ਫਾਜ਼ਿਲਕਾ-2 ਵਿਚ ਸਵ. ਗਿਰਧਾਰੀ ਲਾਲ ਠਕਰਾਲ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਰਾਜ ਕੁਮਾਰ ਠਕਰਾਲ ਅਤੇ ਪ੍ਰਵੀਣ ਠਕਰਾਲ ਦੇ ਸਹਿਯੋਗ ਨਾਲ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਅਤੇ ਸਕੂਲ ਇੰਚਾਰਜ਼ ਤ੍ਰਿਪਤਾ ਠਕਰਾਲ ਦੀ ਪ੍ਰਧਾਨਗੀ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਸਮਾਨ ਵੰਡਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਅਰੁਣ ਵਧਵਾ ਅਤੇ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media