Saturday, October 17, 2026

ਦੋ ਰੋਜ਼ਾ ਸਾਹਿਤ ਉਤਸਵ ਦਾ ਸ਼ੁਭ ਆਰੰਭ ਅੱਜ ਤੋਂ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਯੂਨੀਵਰਸਿਟੀਆਂ ਅਤੇ ਕਾਲਜ਼ਾਂ ਵਿੱਚ ਉੱਚ-ਵਿਦਿਆਂ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵਿੱਚ ਪੰਜਾਬ ਦੀ ਸਾਹਿਤਕ ਪਰੰਪਰਾ ਤੋਂ ਜਾਣੂ ਕਰਵਾਉਣ ਲਈ ਅੱਜ ਅਤੇ ਕੱਲ੍ਹ ਦੋ ਰੋਜ਼ਾ ਸਾਹਿਤ ਉਤਸਵ ਦਾ ਆਯੋਜਨ ਖ਼ਾਲਸਾ ਕਾਲਜ਼ ਫਾਰ ਵਿਮੈਨ ਵਿਖੇ ਨਾਦ ਪ੍ਰਗਾਸੁ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾਂ ਦੇ ਸਕੱਤਰ ਵਰਿੰਦਰਪਾਲ ਸਿੰਘ ਹੋਣਾ ਨੇ ਕੀਤਾ।ਉਹਨਾਂ ਦੱਸਿਆਂ ਕਿ ਅੱਜ ਦੇ ਸਮਾਗਮ ਵਿੱਚ ਸੈਮੀਨਾਰ ਅਤੇ ਨਾਟਕ ਪੇਸ਼ਕਾਰੀ ਪ੍ਰਮੁੱਖ ਸਮਾਗਮ ਹੋਣਗੇ ਅਤੇ ਕੱਲ੍ਹ ਨੂੰ ਸਮਾਗਮਾਂ ਵਿੱਚ ਰਾਗ ਗਾਇਨ ਅਤੇ ਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਦੋਵੇਂ ਦਿਨ ਵਿਦਿਆਰਥੀਆਂ ਵਿੱਚ ਸੁਹਜ-ਚੇਤਨਾ ਪੈਦਾ ਕਰਨ ਲਈ ਚਿੱਤਰਕਲਾ, ਸੰਗੀਤਕ ਸਾਜ਼, ਅਤੇ ਕੈਲੀਗ੍ਰਾਫੀ ਦੀਆਂ ਪ੍ਰਦਰਸ਼ਨੀਆਂ ਵੀ ਸਜਾਈਆਂ ਜਾਣਗੀਆਂ।
‘ਪੰਜਾਬੀ ਸਾਹਿਤ-ਚਿੰਤਨ: ਦਿਸ਼ਾ ਅਤੇ ਮੁਲਾਂਕਣ’ ਵਿਚ ਡਾ. ਗੁਰਮੁਖ ਸਿੰਘ, ਤਸਕੀਨ ਅਤੇ ਡਾ. ਗੁਰਪਾਲ ਸੰਧੂ ਆਲੋਚਨਾਤਮਕ ਸਿਧਾਂਤਾਂ ਅਤੇ ਸਾਹਿਤ-ਚਿੰਤਨ ਦੇ ਸਵਾਲਾਂ ਉਪਰ ਵਿਚਾਰ-ਚਰਚਾ ਕਰਨਗੇ। ਇਸ ਸ਼ੈਸਨ ਦੀ ਪ੍ਰਧਾਨਗੀ ਡਾ. ਤੇਜਵੰਤ ਸਿੰਘ ਗਿੱਲ ਕਰਨਗੇੇ। ਇਸ ਤੋਂ ਇਲਾਵਾ ਆਲੋਚਕ ਅਤੇ ਕਵੀ ਡਾ. ਮਨਮੋਹਨ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਜਦਕਿ ‘ਚੜ੍ਹਿਆ ਬਸੰਤ’ ਕਵੀ ਦਰਬਾਰ ਵਿਚ ਪ੍ਰਧਾਨ ਡਾ. ਐੱਸ.ਪੀ. ਸਿੰਘ, ਮੁੱਖ ਮਹਿਮਾਨ ਸੁਰਜੀਤ ਪਾਤਰ ਅਤੇ ਵਿਸ਼ੇਸ਼ ਮਹਿਮਾਨ ਕੁਲਵੰਤ ਸਿੰਘ ਗਰੇਵਾਲ ਹਨ।ਬਸੰਤ ਰਾਗ ਗਾਇਨ ਭਾਈ ਬਲਜੀਤ ਸਿੰਘ/ਭਾਈ ਗੁਰਮੀਤ ਸਿੰਘ ਪੇਸ਼ ਕਰਨਗੇ। ਚੜ੍ਹਿਆ ਬਸੰਤ ਕਵੀ ਦਰਬਾਰ ਵਿਚ ਸ਼ਿਕਰਤ ਕਰ ਰਹੇ ਕਵੀਆਂ ਵਿਚ ਮਨਮੋਹਨ, ਭੁਪਿੰਦਰਪ੍ਰੀਤ, ਵਿਜੇ ਵਿਵੇਕ, ਪਰਮਜੀਤ ਸੋਹਲ, ਮਨਜੀਤ ਇੰਦਰਾ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਮੁਕੇਸ਼ ਆਲਮ, ਮੋਹਨਜੀਤ, ਗੁਰਚਰਨ, ਪਰਵੇਜ਼ ਮਲਿਕ, ਪ੍ਰਕਾਸ਼ ਪ੍ਰਭਾਕਰ, ਜਗਵਿੰਦਰ ਜੋਧਾ ਹਨ। ਇਸ ਸਾਲ ਦਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਪੋ੍ਰ. ਹਰਪਾਲ ਸਿੰਘ ਪੰਨੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਿੱਤਾ ਜਾਵੇਗਾ।
ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ ਤੇ ਵਿਸ਼ੇਸ ਰਿਆਇਤ ਦਿੱਤੀ ਜਾ ਰਹੀ ਹੈ ਤਾ ਜੋ ਉਨ੍ਹਾਂ ਵਿੱਚ ਪੜਣ-ਲਿਖਣ ਦੇ ਰੁਝਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਹ ਸੈਮੀਨਾਰ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ/ਖੋਜਾਰਥੀਆਂ ਵੱਲੋਂ ਆਪਣੇ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply