Wednesday, July 1, 2026

ਵਿਸ਼ਵ ਸਪੈਸ਼ਲ ਵਿੰਟਰ ਓਲਪਿੰਕ 2017 `ਚ ਗੋਲਡ ਤੇ ਕਾਂਸੀ ਮੈਡਲ ਜਿੱਤ ਕੇ ਵਾਪਸ ਪਰਤੇ ਪਿੰਗਲਵਾੜੇ ਦੇ ਸਪੈਸ਼ਲ ਬੱਚੇ

PPN2803201725ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਪਿੰਗਲਵਾੜੇ ਦੇ ਤਿੰਨ ਸਪੈਸ਼ਲ ਬੱਚੇ ਰਾਜੂ ਰਜਿੰਦਰ, ਪੂਨਮ ਅਤੇ ਸੂਰਜ ਨੇ ਇਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਜਦੋਂ ਉਹ ਵਿਸ਼ਵ ਸਪੈਸ਼ਲ ਵਿੰਟਰ ਓਲਪਿੰਕ 2017 ਜੋ ਕਿ 14 ਮਾਰਜ ਤੋਂ 24 ਮਾਰਚ 2017 ਨੂੰ ਵਿਆਨਾ (ਆਸਟਰੀਆ) ਤੋਂ ਗੋਲਡ ਤੇ ਕਾਂਸੀ ਮੈਡਲ ਹਾਸਲ ਕਰ ਕੇ ਵਾਪਸ ਪਰਤੇ। ਪਿੰਗਲਵਾੜਾ ਪਹੁੰਚਣ `ਤੇ ਉਹਨਾਂ ਦਾ ਪਿੰਗਲਵਾੜਾ ਪਰਿਵਾਰ ਵਲੋਂ ਮਾਂਨਾਵਾਲਾ ਕੰਪਲੈਕਸ ਵਿਖੇ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ, ਮੁਖਤਾਰ ਸਿੰਘ ਆਨਰੇਰੀ ਸੱਕਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ ਅਤੇ ਜਿਲਾ ਪੱਧਰ ਤੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਗੁਰਪ੍ਰੀਤ ਸਿੰਘ ਤਹਿਸੀਲਦਾਰ-ੀੀ ਅਤੇ ਪਿੰਗਲਵਾੜੇ ਦੇ ਸਮੂੰਹ ਵਾਸੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਉਹਨਾ ਦਾ ਭਰਵਾ ਸੁਆਗਤ ਕੀਤਾ। ਕੈਨੇਡਾ ਤੋਂ ਆਏ ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਅਬਨਾਸ਼ ਕੌਰ ਅਤੇ ਜਗਜੀਵਨ ਸਿੰਘ ਗਿੱਲ, ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੈ ਸਿੰਘ, ਤਿਲਕ ਰਾਜ, ਗੁਰਦੇਵ ਸਿੰਘ ਪ੍ਰਿੰਸੀਪਲ, ਗੁਰਨੈਬ ਸਿੰਘ ਆਦਿ ਉਚੇਚੇ ਤੌਰ ਤੇ ਹਾਜਿਰ ਸਨ।
ਰਾਜੂ ਰਜਿੰਦਰ ਨੇ ਫਲੋਰ ਹਾਕੀ ਵਿਚ ਸੋਨੇ ਦਾ ਮੈਡਲ ਹਾਸਿਲ ਕੀਤਾ ਅਤੇ ਪੂਨਮ ਨੇ ਫਲੋਰ ਹਾਕੀ ਵਿਚ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ।ਸੂਰਜ ਨੇ ਯੂਨੀਫਾਇਡ ਫਲੋਰ ਹਾਕੀ ਵਿਚ ਫਾਈਨਲ ਤੀਕ ਪਹੁੰਚਣ ਦਾ ਮਾਨ ਹਾਸਿਲ ਕੀਤਾ। ਮਾਨਾਂਵਾਲਾ ਕੰਪਲੈਕਸ ਤੋਂ ਮੁਖ ਦਫਤਰ ਪਿੰਗਲਵਾੜੇ ਵਿਖੇ ਉਹਨਾਂ ਨੂੰ ਖੁੱਲੀ ਗੱਡੀ ਵਿਚ ਜਲੂਸ ਦੀ ਸ਼ਕਲ ਵਿਚ ਮੁਖ ਦਫਤਰ ਅੰਮ੍ਰਿਤਸਰ ਲਿਆਂਦਾ ਗਿਆ। ਪੂਰੇ ਰਸਤੇ ਵਿਚ ਸਕੂਲੀ ਬੱਚਿਆਂ ਅਤੇ ਅੰਮ੍ਰਿ੍ਰਤਸਰ ਨਿਵਾਸੀਆਂ ਨੇ ਉਹਨਾਂ ਦਾ ਭਰਵਾ ਸਵਾਗਤ ਕੀਤਾ। ਡਾ. ਇੰਦਰਜੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਦਸਿਆ ਕਿ ਇਸ ਤੋਂ ਪਹਿਲਾਂ ਵੀ 2015 ਵਿਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਬੱਚੇ ਵਰਲਡ ਸਮਰ ਸਪੈਸ਼ਲ ਓਲਪਿੰਕ ਜੋ ਕਿ ਲਾਸ ਏਂਜਲਸ (ਅਮਰੀਕਾ) ਵਿਚ ਹੋਈ ਸੀ ਉਸ ਸਮੇਂ ਵੀ ਡਾਲੀ ਅਤੇ ਸ਼ਾਲੂ ਨੇ ਮੈਡਲ ਪ੍ਰਾਪਤ ਕੀਤੇ ਸਨ।ਆਪਣੇ ਸੰਬੋਧਨ ਵਿਚ ਡਾ. ਇੰਦਰਜੀਤ ਕੌਰ ਨੇ ਤਿੰਨਾਂ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਉਚ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬਾਕੀ ਬੱਚਿਆਂ ਨੂੰ ਵੀ ਉਤਸ਼ਾਹ ਦਿਤਾ ਕਿ ਉਹ ਵੀ ਇਹਨਾਂ ਬੱਚਿਆਂ ਤੋਂ ਉਤਸ਼ਾਹ ਲੈ ਕੇ ਪਿੰਗਲਵਾੜਾ ਸੰਸਥਾ ਦਾ ਨਾਂ ਉੱਚਾ ਕਰਨ। ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਇਹਨਾਂ ਬੱਚਿਆਂ ਨੂੰ  ਸੁਯੋਗ ਸਨਮਾਨ ਦੇਣ ਤਾਂ ਕਿ ਬਾਕੀ ਬੱਚਿਆਂ ਵਿਚ ਉਤਸ਼ਾਹ ਪੈਦਾ ਹੋਵੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply