Tuesday, June 30, 2026

ਨਜਾਇਜ਼ ਪਾਰਕਿੰਗ ਨੂੰ ਰੋਕਣ ਲਈ ਪਟੇਲ ਚੋਕ ਤੱਕ ਲਗਾਈ ਜਾਵੇਗੀ ਪੀਲੀ ਲਾਈਨ

PPN2803201726ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਸਿਟੀ ਪਠਾਨਕੋਟ ਅੰਦਰ ਰੋਡਾਂ ਤੇ ਹੋ ਰਹੀ ਨਜਾਇਜ ਪਾਰਕਿੰਗ ਨੂੰ ਰੋਕਣ ਲਈ ਏ.ਪੀ.ਕੇ ਰੋਡ, ਢਾਂਗੂ ਰੋਡ ਅਤੇ ਪੀਰ ਬਾਬਾ ਚੋਕ ਤੋਂ ਪਟੇਲ ਚੋਕ ਤੱਕ ਪੀਲੀ ਲਾਈਨ ਲਗਾਈ ਜਾਏਗੀ ਤਾਂ ਜੋ ਲੋਕਾਂ ਨੂੰ ਵਾਹਣ ਪਾਰਕ ਕਰਨ ਵਿੱਚ ਕਿਸੇ ਕਿਸਮ ਦੀ ਪਰੇਸਾਨੀ ਨਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਨਾਲ ਉਕਤ ਰੋਡਾਂ ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ।ਇਹ ਜਾਣਕਾਰੀ ਸ਼੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸੜਕ ਸੁਰੱਖਿਆ ਸਬੰਧੀ ਆਯੋਜਿਤ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸਬੰਧਨ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਰਣਜੀਤ ਸਿੰਘ ਡੀ.ਐਸ.ਪੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹਿਰ ਅੰਦਰ ਚੱਲਣ ਵਾਲੇ ਦੋ ਪਹੀਆਂ ਵਾਹਨ ਚਾਲਕ ਅਕਸਰ ਬਿਨ੍ਹਾਂ ਹੈਲਮੇਟ ਤੋਂ ਹੀ ਡਰਾਇਵਿੰਗ ਕਰਦੇ ਹੋਏ ਨਜਰ ਆਉਦੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਟਰਾਂਸਪੋਰਟ ਅਧਿਕਾਰੀ ਅਤੇ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ ਨਾਕੇ ਲਗਾ ਕੇ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਗਠਿਤ ਕੀਤੀਆਂ ਗਈਆਂ ਜਾਂਚ ਟੀਮਾਂ ਪੈਟਰੋਲ ਪੰਪਾਂ ਅਤੇ ਸਹਿਰ ਵਿੱਚ ਅਚਾਨਕ ਨਾਕੇ ਲਗਾ ਕੇ ਉਕਤ ਆਦੇਸ਼ਾਂ ਦੀ ਪਾਲਣਾਂ ਸਬੰਧੀ ਜਾਂਚ ਕਰੇਗੀ ਅਤੇ ਨਿਯਮਾਂ ਦੀ ਪਾਲਣਾਂ ਨਾ ਕਰਨ ਵਾਲਿਆਂ ਦਾ ਮੋਕੇ ’ਤੇ ਹੀ ਚਲਾਨ ਕੱਟਿਆ ਜਾਵੇਗਾ।ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਪੈਟਰੋਲ ਪੰਪਾਂ ’ਤੇ ਸੀ.ਸੀ.ਟੀ ਕੈਮਰੇ ਲਗਾਉਣਾ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਕਿੰਗ ਦੀ ਸੁਵਿਧਾ ਉਪਲਬੱਧ ਕਰਵਾਉਂਣ ਲਈ ਸਿਟੀ ਕੰਪਲੈਕਸ ਬਾਲਮੀਕਿ ਚੋਕ ਵਿਖੇ ਪਾਰਕਿੰਗ ਦੀ ਸੁਵਿਧਾ ਸੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਸ਼ਹਿਰ ਵਿੱਚ ਹੋਰ ਸਥਾਨਾਂ ਤੇ ਵੀ ਪਾਰਕਿੰਗ ਦੀ ਸੁਵਿਧਾ ਲਈ ਯੋਜਨਾ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਕਿਹਾ ਕਿ ਮਾਧੋਪੁਰ ਪਠਾਨਕੋਟ ਨੂੰ ਆਉਂਣ ਵਾਲੇ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਰਿਪੋਰਟ ਤਿਆਰ ਕਰ ਕੇ ਵਿਭਾਗ ਨੂੰ ਭੇਜੀ ਜਾਵੇ ਅਤੇ ਰੋਡ ਦੀ ਰਿਪੇਅਰ ਲਈ ਵੀ ਲਿਖਿਆ ਜਾਵੇ।ਇਸ ਤੋਂ ਇਲਾਵਾ ਸ਼੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮਾਲ ਅਧਿਕਾਰੀਆਂ, ਅਦਾਲਤਾਂ ਅਤੇ ਤਕਸੀਮ ਦੇ ਕੇਸਾਂ ਦੀ ਪ੍ਰਗਤੀ, ਮਾਇਨਿੰਗ ਸਬੰਧੀ ਮੋਨੀਟਰਿੰਗ ਕਰਨ ਬਾਰੇ ਮੀਟਿੰਗਾਂ ਕਰਕੇ ਮੌਜੂਦਾਂ ਸਥਿਤੀ ਦਾ ਜਾਇਜਾ ਲਿਆ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply