Friday, July 24, 2026

ਮਾਡਰਨ ਸੈਕੂਲਰ ਸਕੂਲ ਵੱਲੋਂ ਪਲੇਅਵੇਅ ਵਿੰਗ ਖੋਹਲਿਆ

PPN2903201719ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਿੱਖਿਆ ਦੇ ਖੇਤਰ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਵੱਲੋਂ ਸਥਾਨਕ ਸ਼ਹਿਰ ਵਿਖੇ ਚਲਾਏ ਜਾ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਏਅਰ ਕੰਡੀਸ਼ਨਰ ਪਲੇਅਵੇਅ ਵਿੰਗ ਖੋਲਿਆ ਗਿਆ, ਜਿਸ ਦਾ ਉਦਘਾਟਨ ਸੰਸਥਾਵਾਂ ਦੇ ਚੇਅਰਮੈਨ ਹਰਪਾਲ ਸਿੰਘ ਨੇ ਕੀਤਾ, ਉਪਰੰਤ ਨਵੀਆਂ ਤਕਨੀਕਾਂ ਨਾਲ ਲੈਸ ਇਸ ਵਿੰਗ ਨੂੰ ਆਸ਼ੀਰਵਾਦ ਦਿੰਦੇ ਹੋਏ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੌਂਪ ਦਿੱਤਾ ਗਿਆ। ਨਾਮਵਰ ਡਿਜਨੀਲੈਂਡ ਦੀ ਤਰਜ਼ ’ਤੇ ਬਣਾਏ ਗਏ ਆਪਣੇ ਆਧੁਨਿਕ ਡਿਜਾਇਨ ਅਤੇ ਸਹੂਲਤਾਂ ਕਾਰਨ ਇਹ ਕਿਡਜ ਜੋਨ ਕਾਫੀ ਚਰਚਾ ’ਚ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾਵਾਂ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਡਰਨ ਗਰੁੱਪ ਦੀ ਇਹ ਪਹਿਲੀ ਸੰਸਥਾਂ ਹੋਣ ਕਾਰਨ ਇਹ ਸਕੂਲ ਦੀ ਫੀਸ ਪੂਰੇ ਇਲਾਕੇ ਦੇ ਸੀ.ਬੀ.ਐਸ.ਈ ਨਾਲੋਂ ਬਹੁਤ ਘੱਟ ਰੱਖੀ ਗਈ ਹੈ, ਜਿਸ ਕਾਰਨ ਹਰੇਕ ਵਰਗ ਦੇ ਮਾਪੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਸਕੂਲ ਸਹੂਲਤਾਂ ਪੱਖ ਤੋਂ ਅੱਜ ਤੱਕ ਸਭ ਤੋਂ ਮੋਹਰੀ ਰਿਹਾ ਹੈ।ਉਨ੍ਹਾਂ ਸਟਾਫ਼ ਦੀ ਮਿਹਨਤ ਤੋਂ ਸੰਤੁਸ਼ਟੀ ਜ਼ਾਹਿਰ ਕਰਦਿਆਂ ਦੱਸਿਆ ਕਿ ਨਵੇਂ ਸ਼ੈਸ਼ਨ ਲਈ ਵਿਦਿਆਰਥੀਆਂ ਅਤੇ ਮਾਪਿਆਂ ’ਚ ਦਾਖਲਿਆਂ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਮਾਡਰਨ ਗਰੁੱਪ ਸਕੂਲ ਸਿੱਖਿਆ ਤੋਂ ਲੈ ਕੇ ਕਾਲਜ ਸਿੱਖਿਆ, ਤਕਨੀਕੀ ਸਿੱਖਿਆ ਅਤੇ ਬੀ.ਐਡ ਕੋਰਸਾਂ ਤੱਕ ਆਪਣਾ ਵਿਸਥਾਰ ਕਰ ਚੁੱਕਿਆ ਹੈ ਅਤੇ ਇੱਥਂੋ ਸਿੱਖਿਆ ਹਾਸਲ ਕਰ ਚੁੱਕੇ ਬਹੁਤੇ ਵਿਦਿਆਰਥੀ ਆਪਣੀ ਜਿੰਦਗੀ ਵਿੱਚ ਕਾਮਯਾਬ ਛੂੰਹ ਚੁੱਕੇ ਹਨ ਅਤੇ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ।ਇਸ ਮੌਕੇ ਪ੍ਰਿੰਸੀਪਲ ਮੈਡਮ ਗੁਰਵਿੰਦਰ ਕੌਰ, ਕੋਆਡੀਨੇਟਰ ਸੰਦੀਪ ਕੌਰ, ਜਗਦੀਪ ਸਿੰਘ, ਕੁਲਵਿੰਦਰ ਕੌਰ, ਰਣਵੀਰ ਕੌਰ, ਕਰਮਜੀਤ ਕੌਰ ਅਤੇ ਬਿਕਰਮਜੀਤ ਕੌਰ ਵੀ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply