ਅਲਗੋਕੋਠੀ / ਅਮਰਕੋਟ, 31 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਭਾਰਤ ਸਮੇਤ ਲਗਭਗ ਸਾਰੀ ਦੁਨੀਆਂ ਵਿਚ ਪਹਿਲੀ ਅਪ੍ਰੈਲ ਦਾ ਦਿਨ ਫੂਲਜ ਡੇਅ ਭਾਵ ਮੂਰਖ ਦਿਵਸ ਵਜੋਂ ਮਨਾਇਆ ਜਾਦਾ ਹੈ ਜਿਸ ਨੂੰ ਅਪ੍ਰੈਲ ਫੂਲ ਦੇ ਨਾ ਨਾਲ ਜਾਣਿਆਂ ਜਾਂਦਾ ਹੈ।ਇਸ ਦਿਨ ਆਨੇ ਬਹਾਨੇ ਯਾਰਾਂ ਦੋਸ਼ਤਾਂ ਰਿਸ਼ਤੇਦਾਰਾਂ ਤੇ ਜਾਣ ਪਹਿਚਾਣ ਵਾਲਿਆਂ ਨੂੰ ਕੁੱਝ ਪਲਾਂ ਲਈ ਮੂਰਖ ਬਣਾ ਕੇ ਹਾਸਾ ਠੱਠਾ ਕਰਨ ਦੀ ਕੋਸ਼ੀਸ਼ ਕੀਤੀ ਜਾਂਦੀ ਹੈ ।ਇਸ ਦਿਵਸ ਪਿਛੇ ਲੋਕਾਂ ਨੂੰ ਕੁੱਝ ਪਲਾਂ ਲਈ ਸਕੂਨ ਤੇ ਖੁਸ਼ ਕਰਨ ਦੀ ਸੋਚ ਮੋਜੂਦ ਹੈ ।ਜਿਸ ਸਦਕਾ ਲੋਕਾਂ ਦੀ ਚਿੰਤਾਂ ਤੇ ਰੁਝੇਵਿਆਂ ਭਰੀ ਜਿੰਦਗੀ `ਚ ਕੁੰਝ ਸਮੇਂ ਲਈ ਹਾਸੇ ਖਿਲਰਦੇ ਹਨ ।ਭਾਰਤ `ਚ ਇਸ ਦੀ ਸ਼ੂਰੁਆਤ ਅੰਗਰੇਜਾਂ ਦੇ ਸ਼ਾਸ਼ਨਕਾਲ ਵੇਲੇ ਹੋਈ ਮੰਨੀ ਜਾਂਦੀ ਹੈ।ਇਸ ਦਿਨ ਕਿਸੇ ਨਾਲ ਕੀਤੇ ਗਏ ਮਜ਼ਾਕ ਦਾ ਕੋਈ ਗੁੱਸਾ ਨਹੀ ਮਨਾਉਦਾ।ਫਿਰ ਵੀ ਜੇਕਰ ਦਿਨ ਮਨਾਉਣਾ ਹੋਵੇ ਤਾਂ ਧਿਆਨ ਇਹ ਰਹੇ ਕਿ ਐਪਰਲ ਪੂਲ ਹਾਸੇ ਠੱਠੇ ਤੱਕ ਰਹੇ, ਕਦੇ ਵੀ ਕਿਸੇ ਨਾਲ ਅਜਿਹਾ ਮਜ਼ਾਕ ਨਹੀ ਕਰਨਾਂ ਚਾਹੀਦਾ, ਜਿਸ ਨਾਲ ਕਿਸੇ ਨੂੰ ਸਰੀਰਕ ਜਾਂ ਮਾਨਸਿਕ ਪ੍ਰੇਸ਼ਾਨੀ ਹੋਵੇ ਜਾਂ ਉਸ ਦੀਆਂ ਭਾਵਨਾਵਾਂ ਨੁੰ ਠੇਸ ਪੁੱਜੇ।
ਇਸ ਦਿਵਸ ਕੁੱਝ ਲੋਕਾਂ ਨਾਲ ਗੱਲਬਾਤ ਕਰਨ `ਤੇ ਸਮਾਜ ਸੇਵੀ ਜਸਵਿੰਦਰ ਸਿੰਘ ਜੱਸ ਦਾ ਕਹਿਣਾ ਸੀ ਕਿ ਇਹ ਦਿਨ ਮਨਾਉਣਾ ਪੰਜਾਬੀਆਂ ਨੂੰ ਸ਼ੋਭਾ ਨਹੀ ਦਿੰਦਾ ਪੱਛਮੀ ਦੇਸ਼ਾਂ ਚ ਲੋਕਾਂ ਦੇ ਖੁੱਲੇ ਵਿਚਾਰ ਹਨ।ਉਥੇ ਦਾ ਰਹਿਣ ਸਹਿਣ ਖਾਣ ਪੀਣ ਸਭ ਕੁੱਝ ਵੱਖਰਾ ਹੈ ।ਉਥੋਂ ਦੇ ਲੋਕਾਂ ਨੂੰ ਕੋਈ ਗੁੱਸਾ ਗਿਲਾ ਨਹੀ ਹੁੰਦਾ ਜਦੋਂ ਕਿ ਪੰਜਾਬੀਆਂ `ਚ ਅਜੇ ਅਜਿਹੀਆਂ ਗੱਲਾਂ ਪ੍ਰਚਲਿਤ ਨਹੀ ਹਨ।ਸਾਡੇ ਇਥੇ ਅਜਿਹੇ ਲੋਕ ਵੀ ਵਸਦੇ ਹਨ ਜਿਨਾਂ ਦੁਆਰਾ ਪਿਆਰ ਮੁਹਬਤ ਤੇ ਹਾਸੇ ਮਾਖੋਲ ਨੂੰ ਵੀ ਮਾੜਾ ਹੀ ਸਮਝਿਆ ਜਾਂਦਾ ਹੈ।ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਵਲਟੋਹਾ ਅਤੇ ਪ੍ਰਿੰਸੀਪਲ ਸੁਭਿੰਦਰਜੀਤ ਸਿੰਘ ਅਲਗੋਕੋਠੀ ਦਾ ਕਹਿਣਾ ਹੈ ਕਿ ਅਪ੍ਰੈਲ ਫੂਲ ਨੂੰ ਇਸ ਤਰਾਂ ਨਹੀ ਮਨਾਉਣਾ ਚਾਹੀਦਾ ਹੈ ,ਕਿਉਕਿ ਲੋਕ ਤਾਂ ਪਹਿਲਾਂ ਹੀ ਆਪਣੇ ਕੰਮਾਂ ਕਾਰਾਂ ਤੇ ਘਰੇਲੂ ਚਿੰਤਾਂਵਾ ਕਰਕੇ ਪ੍ਰੇਸ਼ਾਨ ਹੁੰਦੇ ਹਨ ਉੱਤੋਂ ਜੇ ਇਸ ਦਿਨ ਉਨਾਂ ਨਾਲ ਕੋਈ ਘਟੀਆ ਮਜਾਕ ਕੀਤਾ ਜਾਵੇ ਤਾਂ ਜਖਮਾਂ `ਤੇ ਲੂਣ ਪਾਉਣ ਗੱਲ ਹੁੰਦੀ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media