Sunday, September 6, 2026

ਅੰਮ੍ਰਿਤਸਰ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਪਲੇਠਾ ਭਾਸ਼ਨ

PPN3103201703ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ)- ਅੰਮ੍ਰਿਤਸਰ ਤੋਂ ਚੁਣੇ ਗਏ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੇ ਅੱਜ ਸੰਸਦ ’ਚ ਸਿਫਰ ਕਾਲ ਦੌਰਾਨ ਗੁਰੂ ਨਗਰੀ ਦੇ ਮਸਲੇ ਉਠਾਉਦਿਆਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ, ਯੂਰਪ, ਸਿੰਘਾਪੁਰ, ਆਸਟਰੇਲੀਆ, ਲੰਡਨ ਲਈ ਬੰਦ ਕੀਤੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ, ਤਾਂ ਜੋ ਵਿਦੇਸ਼ਾਂ ’ਚ ਵੱਸੇ ਲੱਖਾਂ ਪੰਜਾਬੀ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਬਿਨਾਂ ਕਿਸੇ ਮੁਸ਼ਕਲ ਦੇ ਪੁੱਜ ਸਕਣ, ਜੋ ਨਵੀਂ ਦਿੱਲੀ ਹਵਾਈ ਅੱਡੇ ਤੇ ਬਹੁਤ ਬੁਰੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ।ਔਜਲਾ ਨੇ ਮੁਗਲਾਂ ਦੇ ਹਮਲਿਆਂ, ਸੰਨ 1965 ਤੇ 1971 ਦੀਆਂ ਹਿੰਦ-ਪਾਕਿ ਜੰਗਾਂ ਦਾ ਖਾਸ ਕਰਕੇ ਹਵਾਲਾ ਦੇਣ ਉਪਰੰਤ ਕਿਹਾ ਕਿ ਇੰਨ੍ਹਾ ਯੁੱਧਾਂ ਦੌਰਾਨ ਅੰਮ੍ਰਿਤਸਰ ਦੀ ਸਨਅਤ ਬਹੁਤ ਬੁਰੀ ਤਰ੍ਹਾਂ ਲੀਹੋ ਲੱਥ ਚੁੱਕੀ ਹੈ। ਇਥੋਂ ਦੇ ਵੂਲਨ ਤੇ ਰਾਈਸ ਮਿਲਜ ਅਤੇ ਹੋਰ ਪ੍ਰਸਿੱਧ ਉਦਯੋਗ ਬੰਦ ਹੋਣ ਕਰਕੇ ਬੇਰੁਜ਼ਗਾਰੀ ਦੀ ਸਮੱਸਿਆ ਵੱਧ ਗਈ ਹੈ।
ਔਜਲਾ ਨੇ ਕਿਹਾ ਕਿ ਸੰਨ 1981 ਵਿਚ ਉਸ ਸਮੇਂ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਬਣਾਇਆ ਸੀ ਜਿਸ ਕਰਕੇ ਅਨੇਕਾਂ ਬਾਹਰ ਵੱਸਦੇ ਪੰਜਾਬੀਆਂ ਨੂੰ ਆਸ ਹੋਈ ਕਿ ਉਹ ਹੁਣ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਸਿੱਧੀਆਂ ਉਡਾਣਾਂ ਰਾਹੀ ਜਾਇਆ ਕਰਨਗੇ। ਸੰਨ 2004 ਤੋਂ 2007 ਦੇ ਦਰਮਿਆਨ ਸਿੰਘਾਪੁਰ, ਯੂਰਪ, ਕੈਨੇਡਾ, ਲੰਦਨ ਦੀਆਂ ਉਡਾਣਾਂ ਸ਼ੁਰੂ ਹੋਈਆਂ ਸਨ। ਉਸ ਸਮੇਂ 5 ਲੱਖ 96 ਹਜ਼ਾਰ ਸੈਲਾਨੀਆਂ ਨੇ ਉਡਾਣਾ ਭਰੀਆਂ। ਇੰਨ੍ਹਾਂ ’ਚ 5 ਲੱਖ ਵਿਦੇਸ਼ੀ ਤੇ 96 ਹਜ਼ਾਰ ਘਰੇਲੂ ਮੁਸਾਫਰ ਸਨ।ਸੰਨ 2012 ਤੱਕ ਇਹ ਵੱਧ ਕੇ 15 ਲੱਖ ਹੋ ਗਏ, ਪਰ ਸਿੱਧੀਆਂ ਕੌਮਾਂਤਰੀ ਉਡਾਣਾਂ ਬੰਦ ਹੋਣ ਕਾਰਨ ਵਿਦੇਸ਼ੀ ਮੁਸਾਫਰਾਂ ਦੀ ਗਿਣਤੀ ਘੱਟ ਕੇ 5 ਲੱਖ ਰਹਿ ਗਈ। ਔਜਲਾ ਨੇ ਸਨਅਤ ਦੇ ਨਾਲ ਟੂਰਿਜਮ ਨੂੰ ਗੁਰੂ ਨਗਰੀ ’ਚ ਹੱਬ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ’ਚ ਰੋਜ਼ਾਨਾ ਸਵਾ ਲੱਖ ਦੇ ਕਰੀਬ ਸ਼ਰਧਾਲੂ, ਸੈਲਾਨੀ, ਵਪਾਰੀ ਪੁੱਜਦੇ ਹਨ ਪਰ ਹਵਾਈ ਅੱਡੇ ਦੀਆਂ ਸਿੱਧੀਆਂ ਬਾਹਰਲੇ ਮੁਲਕਾਂ ਨੂੰ ਜਾਣ ਵਾਲੀਆਂ ਉਡਾਣਾ ਬੰਦ ਹੋਣ ਕਰਕੇ ਸੈਲਾਨੀਆਂ ਦੀ ਗਿਣਤੀ ਘੱਟ ਗਈ ਹੈ, ਜਿਸ ਨਾਲ ਅੰਮ੍ਰਿਤਸਰ ਤੇ ਪੰਜਾਬ ਦੀ ਅਰਥ ਵਿਵੱਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਔਜਲਾ ਨੇ ਗੁਰੂ ਨਗਰੀ ਸਥਿਤ ਸੀਤਾ ਮਾਤਾ, ਲਵ-ਕੁਸ਼ ਦੀ ਯਾਦ ’ਚ ਬਣੇ ਧਾਰਮਿਕ ਅਸਥਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ’ਚ ਵੱਖ ਵੱਖ ਧਰਮਾਂ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ `ਤੇ ਸ਼ਰਧਾਲੂ ਨਤਮਸਤਕ ਹੋਣ ਆਉਦੇ ਹਨ। ਜੇਕਰ ਸਿੱਧੀਆਂ ਉਡਾਣਾ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਪੰਜਾਬ ਦੀ ਅਰਥ ਵਿਵਸਥਾ ਲੀਹ `ਤੇ ਆ ਸਕਦੀ ਹੈ।ਉਨ੍ਹਾਂ ਹਾਊਸ ’ਚ ਬੈਠੇ ਕੇਂਦਰੀ ਸਿਵਲ ਹਵਾਬਾਜੀ ਮੰਤਰੀ ਵੱਲ ਵੀ ਸੰਕੇਤ ਕੀਤਾ ਕਿ ਉਹ ਮੰਗ ਕਰਦੇ ਹਨ ਕਿ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸਿੰਘਾਪੁਰ, ਯੂਰਪ, ਕੈਨੇਡਾ, ਲੰਦਨ ਤੋਂ ਸ਼ੁਰੂ ਕੀਤੀਆਂ ਜਾਣ।ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਸ ਧਾਰਮਿਕ ਅਸਥਾਨ ਤੇ ਦਰਸ਼ਨ ਦੀਦਾਰ ਕਰਨ ਲਈ ਆਸਥਾ ਸੰਗਤਾਂ ਵਿਚ ਹੈ।ਔਜਲਾ ਨੇ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਵਾਸੀਆਂ ਦੀਆਂ ਮੰਗਾਂ ਪ੍ਰਵਾਨ ਕਰੇਗੀ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply