Thursday, March 26, 2026

ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ

ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ੱਸਰਕਾਰੀ ਐਲੀਮੈਂਟਰੀ ਸਕੂਲ, ਧੰਨ ਸਿੰਘ ਖਾਨਾ ਵਿਖੇ ਸਾਲ 2016-17 ਦਾ ਸਲਾਨਾ ਨਤੀਜਾ ਘੋਸਿਤ ਕੀਤਾ ਗਿਆ।PPN0104201406ਪਿੰਡ ਦੇ ਸਰੀਰਦਾਨੀ ਮਾਸਟਰ ਦੇਸ ਰਾਜ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਮੌਕੇ ਸਾਲ 2016-17 ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਮਾਸਟਰ ਦਾ ਸਮੁੱਚਾ ਪਰਿਵਾਰ, ਸਰਪੰਚ ਸ੍ਰੀਮਤੀ ਅਮਰਜੀਤ ਕੌਰ, ਸਾਬਕਾ ਸਰਪੰਚ ਬਲਵੀਰ ਸਿੰਘ, ਪੰਚਾਇਤ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਹਾਜਰ ਸਨ। ਬੱਚਿਆਂ ਨੂੰ ਸਨਮਾਨ ਚਿੰਨ ਪਿੰਡ ਦੀ ਪੰਚਾਇਤ ਅਤੇ ਅਧਿਆਪਕ ਸਹਿਬਾਨ ਵੱਲੋਂ ਦਿੱਤੇ ਗਏ। ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਰਿਟਾ: ਪ੍ਰਿੰਸੀਪਲ ਭਗਵਾਨ ਦਾਸ ਬੱਚਿਆਂ ਨੂੰ ਵੱਧ ਤੋਂ ਵੱਧ ਗਿਆਨ ਅਤੇ ਜਾਣਕਾਰੀ ਹਾਸਲ ਕਰਨ ਲਈ ਕਿਹਾ।ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਅਤੇ ਵਿਸ਼ੇਸ ਤੌਰ ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਪ੍ਰਤੀ ਅਵੇਸਲਾਪਣ ਤਿਆਗ ਕੇ ਬਿਹਤਰ ਬਨਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ। ਪਿੰਡ ਦੀ ਤਰੱਕੀ ਬੱਚਿਆਂ ਦੀ ਪੜਾਈ ਤੇ ਹੀ ਨਿਰਭਰ ਕਰਦੀ ਹੈ । ਮਾਂ ਬੋਲੀ ਪੰਜਾਬੀ ਦੀ ਤਾਰੀਫ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਮੁਢਲੀ ਪੜਾਈ ਉਸਦੀ ਮਾਂ ਬੋਲੀ ਵਿੱਚ ਹੀ ਹੋਣੀ ਚਾਹੀਂਦੀ ਹੈ ਜੋ ਕਿ ਸਰਕਾਰੀ ਸਕੂਲਾਂ ਵਿੱਚ ਹੀ ਸੰਭਵ ਹੈ। ਚੰਗੀ ਸਿਖਿਆ ਸਮਾਜ, ਪਰਿਵਾਰ  ਅਤੇ ਦੇਸ ਨੂੰ ਅੱਗੇ ਲੈ ਕੇ ਜਾਂਦੀ ਹੈ।
ਬੱਚਿਆਂ ਵੱਲੋਂ ਅਗਾਹਵਧੂ ਅਤੇ ਸਿਖਿਆਦਾਇਕ ਗੀਤ ਵੀ ਸੁਣਾਏ ਗਏ। ਭੂਸ਼ਨ ਕੁਮਾਰ ਨੇ ਬੱਚਿਆਂ ਨੂੰ ਹੋਰ ਉਤਸ਼ਾਹ ਅਤੇ ਲਗਨ ਨਾਲ ਪੜ੍ਹਨ ਦੀ ਪ੍ਰੇੇਰਨਾ ਦਿੱਤੀ।ਸੰਜੇ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਤਰਾਂ ਵੀ ਮਾਡਰਨ ਅਤੇ ਪ੍ਰਾਈਵੇਟ ਸਕੂਲਾ ਤੋਂ ਘੱਟ ਨਹੀ ਬਲਕਿ ਇ੍ਹਨਾ ਸਕੂਲਾਂ ਦਾ ਸਟਾਫ ਵੱਧ ਸਿਖਿਅਤ ਹੁੰਦਾ ਹੈ। ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਗੁਰਤੇਜ ਸਿੰਘ ਨੇ ਬੱਚਿਆਂ ਨੂੰ ਸਾਫ ਸਫਾਈ ਰੱਖਣ ਅਤੇ ਮਾਪਿਆਂ ਨੂੰ ਬੱਚਿਆਂ ਦੀ ਪੜਾਈ ਨਿਰੰਤਰ ਜਾਰੀ ਰੱਖਣ ਅਤੇ ਸਕੂਲ ਨਾ ਛੁਡਵਾਉਣ ਲਈ ਕਿਹਾ। ਉਹਨਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ।ਦੇਸ ਰਾਜ ਦੇ ਪੁੱਤਰ ਹਰਿੰਦਰ ਕੁਮਾਰ ਨੇ ਇਸ ਸਮਾਗਮ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜਣ ਲਈ ਸਾਰੇ ਅਧਿਆਪਕਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਅਧਿਆਪਕਾ ਅਮਨਦੀਪ ਕੌਰ, ਅਧਿਆਪਕਾ ਦੀਪਿਕਾ ਰਾਣੀ, ਰੁਪਿੰਦਰ ਕੌਰ,ਪਰਮਜੀਤ ਕੌਰ, ਅਧਿਆਪਕਾ ਸਿਸਲੀਆ ਥੌਮਸ, ਸੁਮਨਦੀਪ ਕੌਰ ਅਧਿਆਪਕ ਗੁਰਮੀਤ ਸਿੰਘ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply