ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕ ਪਿੰਡ ਬੀੜ-ਬਹਿਮਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਯੌਜਿਤ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਕਲਾ ਦਾ ਮੁਜਾਹਰਾ ਕੀਤਾ।ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਵੱਲੋਂ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਬੱਚਿਆਂ ਲਈ ਇਸ ਸੈਸ਼ਨ ਦੌਰਾਨ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਪਹਿਲ ਦੇ ਅਧਾਰ `ਤੇ ਕਰ ਦਿੱਤਾ ਜਾਵੇਗਾ।
ਸਟਾਫ ਵੱਲੋਂ ਕੀਤੇ ਗਏ ਸਮਾਗਮ ਦੌਰਾਨ ਪਹਿਲੀ ਤੋਂ ਪੰਜਵੀਂ ਕਲਾਸ ਵਿੱਚ ਪਹਿਲੇ ਤਿੰਨ ਸਥਾਨ ਉਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਨੌਜਵਾਨ ਗੁਰਸੇਵਕ ਸਿੰਘ ਸਰਾਂ ਵੱਲੋਂ ਹਰ ਸਾਲ ਦੀ ਤਰਾਂ ਆਪਣੇ ਸਵੱਰਗੀ ਪੁੱਤਰ ਅਰਸ਼ਦੀਪ ਸਿੰਘ ਸਰਾਂ ਦੀ ਯਾਦ ਵਿੱਚ ਤਗਮੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲੀ ਵਿਦਿਅਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਲਾ ਦੀ ਖੂਬ ਤਾਰੀਫ਼ ਕੀਤੀ।ਸਕੂਲ ਦੇ ਮੁੱਖ ਅਧਿਆਪਕ ਪਵਨ ਕੁਮਾਰ ਅਤੇ ਅਧਿਆਪਕਾ ਬਲਜੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਸਕੂਲ ਦੀ ਪਾਸਵਕ ਕਮੇਟੀ ਅਤੇ ਪਿੰਡ ਵਾਸੀਆਂ ਕੋਲ ਸਕੂਲ ਲਈ ਬੈਂਚਾਂ ਦੀ ਮੰਗ ਰੱਖੀ ਗਈ।ਪਾਸਵਕ ਕਮੇਟੀ ਦੇ ਚੈਅਰਮੈਨ ਗੁਰਸੇਵਕ ਸਿੰਘ ਨੇ ਮੌਕੇ ਉਪਰ ਹੀ ਦਾਨੀ ਸੱਜਣਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਆਪਣੀ ਜੇਬ ਵਿੱਚੋਂ ਪੰਜ ਹਜਾਰ ਰੁਪਏ ਦੇ ਕੇ ਸ਼ੁਰੂਆਤ ਕੀਤੀ।ਪਿੰਡ ਦੇ ਸਰਪੰਚ ਸੰਦੀਪ ਸਿੰਘ ਚੌਧਰੀ ਨੇ ਆਪਣੇ ਵੱਲੋਂ ਦਸ ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।ਦੂਜੇ ਪਾਸੇ ਸਕੂਲ ਦੇ ਸਟਾਫ਼ ਅਤੇ ਹਾਜਰ ਮਾਪਿਆਂ ਨੇ ਵੱਧ ਤੋਂ ਵੱਧ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਮਾਲਵਿੰਦਰ ਤਿਉਣਾ, ਮੇਹਰ ਸਿੰਘ,ਇਕਬਾਲ ਸਿੰਘ, ਗੁਲਵੰਤ ਸਿੰਘ, ਰਣਜੀਤ ਸਿੰਘ ਕੁਲਦੀਪ ਸਿੰਘ ਆਦਿ ਵੀ ਹਾਜਰ ਸੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media