ਸਕੂਲ ਦੀਆਂ ਕੰਧਾਂ `ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ
ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਜਿੱਥੇ ਸਰਕਾਰ ਮੁਫ਼ਤ ਸਿੱਖਿਆ ਅਭਿਆਨ ਦੁਆਰਾ ਦੇਸ਼ ਭਰ ਵਿਚ ਹਰ ਵਰਗ ਤੇ ਉਮਰ ਦੇ ਵਿਦਿਆਰਥੀਆਂ ਨੂੰ ਸਿੱਖਿਅਕ ਬਣਾਉਣਾ ਚਾਹੁੰਦੀ ਹੈ ਉੱਥੇ ਹੀ ਸਰਕਾਰ ਦੇ ਆਪਣੇ ਹੀ ਸਰਕਾਰੀ ਹੁਕਮਾਂ ਦੀਆਂ ਬੇਝਿਜਕ ਧੱਜੀਆਂ ਉਡਾਈਆਂ ਜਾ ਰਹੀਆਂ ਹਨ
ਇੰਨਾ ਚੰਦ ਸਰਕਾਰੀ ਅਦਾਰਿਆਂ ਦੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਵਾਂਗ ਸੀਟਾਂ ਸਿਮਤ ਹੋਣਾ ਅਤੇ ਆਪਣੇ ਨਿੱਜੀ ਰਸੂਖ਼ ਨੂੰ ਉੱਚਾ ਦਰਸਾਉਣ ਲਈ ਗ਼ਰੀਬ ਵਰਗ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਵਿਚ ਕਮਜ਼ੋਰ ਅਤੇ ਫ਼ੇਲ੍ਹ ਹੁਣ ਦੀ ਸੂਰਤ ਵਿਚ ਸਕੂਲ ਅਧਿਆਪਕ ਦੀ ਬੇਅੰਤ ਕਮਜ਼ੋਰੀਆਂ ਨੂੰ ਦਰੁਸਤ ਕਰਨ ਦੀ ਵਜਾ ਦਾਖ਼ਲੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਅਨੁਸਾਰ ਕਸਬੇ ਸੰਦੌੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਚ ਇਸੇ ਸਕੂਲ ਚ ਪੜ੍ਹਦੇ ਨੌਵੀਂ ਕਲਾਸ ਦੇ ਸਾਲਾਨਾ ਨਤੀਜਿਆਂ ਚੋਂ ਫ਼ੇਲ੍ਹ ਦੋ ਸਕੇ ਭੈਣ ਭਰਾਵਾਂ ਨੂੰ ਕਲਾਸ ਇੰਚਾਰਜ ਦੋ ਅਧਿਆਪਕਾਵਾਂ ਵੱਲੋਂ ਨੌਵੀਂ ਵਿਚ ਦੁਬਾਰਾ ਦਾਖਲਾ ਦੇਣ ਤੋਂ ਜੁਆਬ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਇਲਾਵਾ ਵੀ ਫਾਰਮ ਟੈਸਟ ਕਰਵਾਉਣ ਸੰਬੰਧੀ ਵੀ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪ੍ਰਵਾਸੀ ਮਜ਼ਦੂਰ ਦੇ ਇੰਨਾ ਦੋਵਾਂ ਬੱਚਿਆਂ ਦੀ ਮਾਤਾ ਅੱਜ ਜਦੋਂ ਸਕੂਲ ਚ ਸਬੰਧਿਤ ਕਲਾਸ ਇੰਚਾਰਜਾਂ ਕੋਲ ਦਾਖਲਾ ਲੈਣ ਸਬੰਧੀ ਗਈ ਤਾਂ ਉਕਤ ਅਧਿਆਪਕਾਵਾਂ ਵੱਲੋਂ ਨਾ ਸਿਰਫ਼ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਬਲਕਿ ਦਾਖਲਾ ਦੇਣ ਤੇ ਹਰ ਸਾਲ ਫੈਲ ਕਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਕਿਸੇ ਹੋਰ ਸਕੂਲ ਚ ਦਾਖਲਾ ਲੈਣ ਦੀ ਵਡਮੁੱਲੀ ਸਲਾਹ ਵੀ ਦਿੱਤੀ ਗਈ।
ਉਕਤ ਦੋਵਾਂ ਬੱਚਿਆਂ ਦੀਆਂ ਮਾਵਾਂ ਵੱਲੋਂ ਮੀਡੀਆ ਨਾਲ ਸੰਪਰਕ ਕੀਤਾ ਗਿਆ ਤਾਂ ਮੀਡੀਆ ਵੱਲੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਜੋਗਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ, ਪਰ ਤਸੱਲੀ ਬਖ਼ਸ਼ ਜੁਆਬ ਨਾ ਮਿਲਣ `ਤੇ ਡੀ.ਈ.ਓ ਸੈਕੰਡਰੀ ਜ਼ਿਲ੍ਹਾ ਸੰਗਰੂਰ ਮੈਡਮ ਇੰਦੂ ਸਿਮਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗ਼ਲਤ ਹੈ ਅਤੇ ਕਾਨੂੰਨ ਮੁਤਾਬਿਕ ਬੱਚਿਆਂ ਨੂੰ ਦਾਖਲਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ `ਤੇ ਸਖ਼ਤ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ। ਜਦੋਂ ਮੈਡਮ ਇੰਦੂ ਸਿਮਕ ਦਾ ਧਿਆਨ ਸਕੂਲ ਦੀਆਂ ਕੰਧਾਂ `ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ ਵੱਲ ਦੁਆਇਆ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਕਾਨੂੰਨ ਦੀ ਉਲੰਘਣਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media