Sunday, November 22, 2026

ਵਿਧਾਇਕ ਦਵਿੰਦਰ ਘੁਬਾਇਆ ਨੇ ਦਰਜਨਾਂ ਪਿੰਡਾ ਦਾ ਕੀਤਾ ਧੰਨਵਾਦੀ ਦੌਰਾ

ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋ ਬਾਅਦ ਪਿੰਡਾਂ ਵਿੱਚ ਧਨਵਾਦੀ ਦੌਰੇ ਸ਼ੁਰੂ ਕਰ ਦਿਤੇ ਹਨ। ਲਗਾਤਾਰ ਦੋ ਦਿਨਾਂ ਤੋ ਚੱਲ ਰਹੇ ਇਸ ਤੁਫ਼ਾਨੀ ਧਨਵਾਦੀ ਦੌਰੇ ਵਿੱਚ ਹਲਕਾ ਵਿਧਾਇਕ ਨੇ 31 ਮਾਰਚ ਸ਼ੁਕਰਵਾਰ ਨੂੰ ਬੋਦੀ ਵਾਲਾ, ਸ਼ੁਗਰ ਮਿਲ, ਹੀਰਾਂ ਵਾਲਾ, ਕਬੁਲਸ਼ਾਹ ਖੁਬਣ, ਸਿਵਾਣਾ, ਮੁਰਾਦ ਵਾਲਾ, ਬਾਰੇ ਕੇ, ਢਾਬਾਂ, ਖੁਈਖੇੜਾ ਵਿਖੇ ਪਬਲਿਕ ਮੀਟਿੰਗ ਕੀਤੀ ਅਤੇ ਅੱਜ 1 ਅਪ੍ਰੇਲ ਸ਼ਨੀਵਾਰ ਨੂੰ ਪਿੰਡ ਕਿੱਕਰ ਵਾਲਾ ਰੂਪਾ, ਬੇਗਾਂ ਵਾਲੀ, ਬੰਨ ਵਾਲਾ, ਜੰਡ ਵਾਲਾ ਖਰਤਾ, ਸਾਬੂਆਣਾ, ਜੰਡ ਵਾਲਾ ਮੀਰਾ ਸਾਂਗਲਾ, ਕੋਇਲ ਖੇੜਾ, ਬਕੈਨ ਵਾਲਾ, ਰੂਪ ਨਗਰ ਆਦੀ ਪਿੰਡਾ ਦਾ ਦੌਰਾਂ ਕਰਦੇ ਉਥੋ ਦੇ ਲੋਕਾਂ ਦਾ ਧਨਵਾਦ ਕੀਤਾ।
ਘੁਬਾਇਆ ਨੇ ਬਾਗੜੀ ਬੈਲਟ ਦੇ ਇਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਲਵਾਈਆਂ ਕਿ ਉਹ ਉਹਨਾਂ ਦੀ ਹPPN0104201720ਰੇਕ ਮੰਗ ਨੂੰ ਸਰਕਾਰ ਦੇ ਅੱਗੇ ਰੱਖਣਗੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਜਾਤੀ ਅਤੇ ਭਾਈਚਾਰੇ ਦੇ ਲੋਕਾਂ ਨੂੰ ਪੁਰਾ ਮਾਨ ਸਨਮਾਨ ਦੇਣਗੇ।ਉਹਨਾਂ ਵਾਅਦਾ ਕੀਤਾ ਕਿ ਉਹ ਹਮੇਸ਼ਾਂ ਫਾਜ਼ਿਲਕਾ ਦੇ ਲੋਕਾਂ ਦੀਆਂ ਉਮੀਦਾਂ `ਤੇ ਖਰੇ ਉਤਰਣਗੇ। ਇਸ ਦੌਰੇ ਦੋਰਾਣ ਘੁਬਾਇਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਾਬੂਆਣਾ ਵਿਖੇ ਇਕ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ। ਇਸ ਮੋਕੇ ਉਹਨਾਂ ਦੇ ਨਾਲ ਉਹਨਾਂ ਦੇ ਵੱੜੇ ਭਰਾ ਅਤੇ ਵਿਸ਼ੇਸ ਸਲਾਹਕਾਰ ਵਰਿੰਦਰ ਸਿੰਘ ਘੁਬਾਇਆ, ਬੀ.ਪੀ.ਈ.ਓ ਹੰਸਰਾਜ ਥਿੰਦ, ਸੀ.ਐਚ.ਟੀ ਪਾਲਾ ਸਿੰਘ, ਚੇਅਰਮੈਨ ਦੋਲਤਰਾਮ, ਸਕੂਲ ਸਟਾਫ ਮਂੈਬਰ, ਪੁੇਮ ਕੁਲਾਰੀਆਂ, ਡਾ. ਅਜੀਤ ਸਿੰਘ, ਅਨੀਲ ਝੀਜਾ, ਮਾਸਟਰ ਜੋਗਿੰਦਰ ਸਿੰਘ ਘੁਬਾਇਆ, ਮੱਖਣ ਸਿੰਘ ਨਿੱਜੀ ਸਕੱਤਰ, ਬਲਕਾਰ ਸਿੰਘ, ਵੈਦ ਪ੍ਰਕਾਸ਼ ਢਾਬਾ, ਚੰਨ ਸਿੰਘ, ਮੋਹਨ ਲਾਲ, ਸੰਜੇ ਕੁਮਾਰ ਅਤੇ ਪਿੰਡ ਵਾਸੀ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply