Thursday, August 13, 2026

ਧਿਆਨ ਯੋਗ ਦੇ ਸਿਧਾਂਤ ਅਤੇ ਅਭਿਆਸ ਪੁਸਤਕ ਲੋਕ ਅਰਪਣ ਕੀਤੀ ਗਈ

ਸਮਰਾਲਾ, 1 ਅਪ੍ਰੈਲ (ਪੰਜਾਬ ਪੋਸਟ- ਕੰਗ) –  ਵਿਕਰਮ ਸਿੰਘ ਬਸਾਂਤੀ ਜੋ ਕਿ ਵਿੱਦਿਆ ਦੇ ਖੇਤਰ ਨਾਲ ਜੁੜੀ ਹੋਈ ਸਮਰਾਲੇ ਇਲਾਕੇ ਦੀ ਨਾਮਵਰ ਹਸਤੀ ਹਨ, ਨੇ ਆਪਣੇ ਜੀਵਨ ਦਾ ਮੁੱਖ ਮਕਸਦ ਲੋਕ ਸੇਵਾ ਹੀ ਰੱਖਿਆ ਹੋਇਆ ਹੈ ਵੱਲੋਂ ਲਿਖੀ ਗਈ ਪੁਸਤਕ ‘ਧਿਆਨ ਯੋਗ ਦੇ ਸਿਧਾਂਤ ਅਤੇ ਅਭਿਆਸ’ ਦੇ ਦੂਜੇ ਸੰਸਕਰਨ ਨੂੰ ਲੋਕ ਅਪਰਣ ਕੀਤਾ ਗਿਆ।PPN0104201725ਇਹ ਪੁਸਤਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਤਿੰਨੇ ਭਾਸ਼ਾਵਾਂ ਵਿੱਚ ਛਾਪੀ ਗਈ ਹੈ।ਜਿਸ ਵਿੱਚ ਮਨੁੱਖੀ ਮਨ ਦੇ ਧਿਆਨ ਸਬੰਧੀ ਦੱਸਿਆ ਗਿਆ ਹੈ ਕਿ ਧਿਆਨਯੋਗ ਮਨ ਦੀ ਅੰਦਰੂਨੀ ਸ਼ਾਂਤੀ, ਸਤੁੰਸ਼ਟੀ ਅਤੇ ਸਥਿਰਤਾ ਪ੍ਰਾਪਤ ਕਰਨ ਦੇ ਮਾਰਗਾਂ ਵਿੱਚੋਂ ਇੱਕ ਹੁੰਦਾ ਹੈ।ਇਸ ਵਿੱਚ ਆਪਣੇ ਮਨ ਅਤੇ ਤਨ ਨੂੰ ਠੀਕ ਅਤੇ ਸਿਹਤਮੰਦ ਰੱਖਣ ਲਈ ਬਹੁਤ ਸਾਰੀਆਂ ਕਸਰਤਾਂ ਸ਼ਾਮਲ ਹੁੰਦੀਆਂ ਹਨ।ਇਹ ਉਹ ਕਸਰਤ ਹੁੰਦੀ ਹੈ ਜੋ ਕਿਸੇ ਵੀ ਉਮਰ, ਵਰਗ ਦੁਆਰਾ ਇੱਥੋਂ ਤੱਕ ਕਿ ਸਭ ਤੋਂ ਖਰਾਬ ਬਨਾਵਟ ਵਾਲੇ ਲੋਕਾਂ ਦੁਆਰਾ ਵੀ ਕੀਤੀ ਜਾ ਸਕਦੀ ਹੈ।ਧਿਆਨਯੋਗ ਮਨ ਨੂੰ ਨਵੇਂ ਵਿਚਾਰਾਂ ਲਈ ਖੋਲਦਾ ਹੈ।ਅਧੁਨਿਕ ਜੀਵਨ, ਤਣਾਅ ਅਤੇ ਦਬਾਓ ਨਾਲ ਭਰਿਆ ਹੋਇਆ ਹੈ, ਹਰ ਕਿਸੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ।ਇਹੋ ਜਿਹੇ ਹਾਲਾਤਾਂ ਵਿੱਚ ਧਿਆਨਯੋਗ ਮਨੁੱਖ ਦੀ ਮੌਲਿਕ ਜਰੂਰਤ ਬਣ ਗਿਆ ਹੈ।ਇਸ ਤਰਾਂ ਧਿਆਨਯੋਗ ਸਾਰੀ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply