Thursday, August 13, 2026

ਨੰਬਰਦਾਰ ਐਸੋਸੀਏਸ਼ਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਹੋਈ

ਸਮਰਾਲਾ, 1 ਅਪ੍ਰੈਲ (ਪੰਜਾਬ ਪੋਸਟ- ਕੰਗ)- ਨੰਬਰਦਾਰ ਐਸੋਸੀਏਸ਼ਨ (ਰਜਿ:) ਦੀ ਅੱਜ ਮਹੀਨਾਵਾਰ ਮੀਟਿੰਗ ਤਹਿਸੀਲ ਕੰਪਲੈਕਸ ਵਿੱਚ ਪ੍ਰਧਾਨ ਗੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਸਭ ਤੋਂ ਪਹਿਲਾਂ ਤਹਿਸੀਲ ਖੰਨਾ ਦੇ ਚੁਣੇ ਗਏ ਪ੍ਰਧਾਨ ਸ਼ੇਰ ਸਿੰਘ ਫੈਜਗੜ੍ਹ ਨੂੰ ਤਰਲੋਚਨ ਸਿੰਘ ਮਾਨ ਗਰੁੱਪ ਦਾ ਪ੍ਰਧਾਨ ਬਣਨ `ਤੇ ਵਧਾਈ ਦਿੱਤੀ ਗਈ ਅਤੇ ਸਮੂਹ ਨੰਬਰਦਾਰਾਂ ਦਾ ਧੰਨਵਾਦ ਕੀਤਾ ਗਿਆ।PPN0104201724ਮੀਟਿੰਗ ਦੌਰਾਨ ਨੰਬਰਦਾਰ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਘਰੇਲੂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਮਹੀਨੇ ਦਰ ਮਹੀਨੇ ਲੈਣ ਦੀ ਮੰਗ ਕੀਤੀ ਗਈ।ਨੰਬਰਦਾਰਾਂ ਵੱਲੋਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰੀ ਜਲਦ ਤੋਂ ਜਲਦ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ, ਟੋਲ ਟੈਕਸ ਅਤੇ ਬੱਸ ਕਿਰਾਇਆ ਮੁਆਫ ਕੀਤਾ ਜਾਵੇ।ਇਸ ਤੋਂ ਇਲਾਵਾ ਪ੍ਰਧਾਨ ਨੇ ਤਹਿਸੀਲ ਸਮਰਾਲਾ ਦੇ ਸਾਰੇ ਨੰਬਰਦਾਰਾਂ ਦਾ ਫਰਵਰੀ ਮਹੀਨੇ ਦਾ ਮਾਣ ਭੱਤਾ ਖਾਤਿਆਂ ਵਿਚ ਪਹੁੰਚ ਜਾਣ ਦੀ ਜਾਣਕਾਰੀ ਸਾਰੇ ਨੰਬਰਦਾਰਾਂ ਨੂੰ ਦਿੱਤੀ ਅਤੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੈਸ਼ੀਅਰ ਪ੍ਰਕਾਸ਼ ਸਿੰਘ ਢੰਡੇ, ਜਨਰਲ ਸਕੱਤਰ ਇਕਬਾਲ ਸਿੰਘ ਬੰਬ, ਵਾਇਸ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ, ਮੇਵਾ ਸਿੰਘ ਮੰਜਾਲੀ ਕਲਾਂ, ਤਰਲੋਕ ਸਿੰਘ ਮੱਲ ਮਾਜਰਾ, ਭੁਪਿੰਦਰ ਸਿੰਘ ਕੋਟਲਾ ਸ਼ਮਸ਼ਪੁਰ, ਸੋਹਣ ਸਿੰਘ ਭਰਥਲਾ, ਸ਼ਿਵ ਸਿੰਘ ਲੱਧੜਾਂ, ਸਿਕੰਦਰ ਸਿੰਘ ਲੋਪੋਂ, ਰਾਮ ਲਾਲ ਰੋਹਲੇ, ਗੁਰਮੇਲ ਸਿੰਘ ਰੋਹਲੇ, ਹਰਬੰਸ ਸਿੰਘ ਬੌਂਦਲੀ ਆਦਿ ਨੰਬਰਦਾਰ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply