ਅਲਗੋਕੋਠੀ / ਪੱਟੀ, 2 ਅਪ੍ਰੈਲ (ਹਰਦਿਆਲ ਸਿੰਘ ਭੈਣੀ, ਮੋਹਿਤ ਸ਼ਰਮਾ) – ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਚੁਫੇਰੇ ਜੋਰਦਾਰ ਸ਼ਲਾਘਾ ਹੋ ਰਹੀ ਹੈ।
ਕਸਬਾ ਅਲਗੋ ਕੋਠੀ ਵਿਖੇ ਆਪਣੇ ਦਫਤਰ `ਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਤੇ ਸੇਵਾ ਸਿੰਘ ਮਗੋਲ ਨੇ ਅਲਗੋਕੋਠੀ ਕਿਹਾ ਕਿ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ `ਚ ਗਲਤਾਨ ਹੋ ਕੇ ਨੋਜਵਾਨ ਪੀੜੀ ਆਪਣਾ ਭਵਿੱਖ ਬਰਬਾਦ ਕਰ ਰਹੀ ਸੀ, ਪਰ ਕੈਪਟਨ ਸਰਕਾਰ ਦੇ ਬਣਨ ਨਾਲ ਹੀ ਨਸ਼ੇ ਦੇ ਸਮੱਗਲਰਾਂ ਨੇ ਆਪਣਾ ਕੰਮ ਬੰਦ ਕਰਨਾ ਸ਼ੂਰੁ ਕਰ ਦਿਤਾ ਹੈ ਅਤੇ ਸਰਕਾਰ ਵਲੋਂ ਵੀ ਇਮਾਨਦਾਰ ਅਧਿਕਾਰੀਆਂ ਦੀ ਇਕ ਸ਼ਪੈਸ਼ਲ ਟੀਮ ਗਠਿਤ ਕਰਕੇ ਪੰਜਾਬ `ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ।
ੳੇੁਨਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਫਤਵੇ ਦਾ ਸਤਿਕਾਰ ਕਰਦਿਆਂ ਜਿਥੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਆਸਾਂ `ਤੇ ਖਰੇ ਉਤਰਨਗੇ, ਉਥੇ ਉਨਾਂ ਦੇ ਦਿਸ਼ਾ ਨਿਰਦੇਸ਼ਾਂ `ਤੇ ਚੱਲਦੇ ਹੋਏ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੀ ਹਲਕਾ ਖੇਮਕਰਨ ਵਿੱਚ ਬਿਨਾ ਕਿਸੇ ਭੇਦ-ਭਾਵ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਪਹਿਲ ਦੇ ਅਧਾਰ `ਤੇ ਹੱਲ ਕਰਨਗੇ।ਇਸ ਮੋਕੇ ਮਹਾਵੀਰ ਸਿੰਘ, ਜਸਵੰਤ ਸਿੰਘ, ਦਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ, ਕਰਮ ਸਿੰਘ ਫੋਜੀ, ਕਰਮਜੀਤ ਸਿੰਘ, ਸੁਖਰਾਜ ਹਾਂਡਾ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media