Thursday, August 13, 2026

ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਸਬੰਧੀ ਵਿਸ਼ਾਲ ਜਾਗਰਣ 4 ਅਪ੍ਰੈਲ ਨੂੰ

ਅਲਗੋਂ ਕੋਠੀ / ਘਰਿਆਲਾ, 1 ਅਪ੍ਰੈਲ (ਹਰਦਿਆਲ ਸਿੰਘ ਭੈਣੀ, ਰਾਜਵਿੰਦਰ ਸਿੰਘ ਰਾਜੂ)  ਸਰਹੱਦੀ ਪੱਟੀ ਦੇ ਪਿੰਡ ਵਲਟੋਹਾ ਵਿਖੇ ਮਾਤਾ ਰਾਣੀ ਦੇ ਮੰਦਿਰ ਵਿਚ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰਖਦਿਆਂ 4 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਲਾਕਾਰ ਸੰਨੀ ਸੈਂਮ ਅਮਰਕੋਟ ਵਾਲੇ ਅਤੇ ਪ੍ਰਵੀਨ ਗੋਇਲ ਮਾਤਾ ਰਾਣੀ ਦੀਆਂ ਸੁੰਦਰ-ਸੁੰਦਰ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।Mata Sheran Waliਇਹ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਇਹ ਜਾਗਰਣ ਹਰ ਸਾਲ ਦੀ ਤਰਾਂ ਜੋਤਾਂ ਵਾਲੇ ਦਿਨ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾਂਦਾ ਹੈ।ਉਨਾਂ ਅਪੀਲ ਕੀਤੀ ਕਿ ਕੋਈ ਵੀ ਸੱਜਣ ਨਸ਼ਾ ਕਰਕੇ ਜਾਗਰਣ ਵਿਚ ਪਹੁਚੰਣ ਦੀ ਕਿਰਪਾਲਤਾ ਨਾ ਕਰੇ ।ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਇਸ ਮੋਕੇ ਸੇਵਾਦਾਰਾਂ ਵਿਚ ਸਤਨਾਮ ਸਿੰਘ ਸਾਬੀ, ਗੁਰਮੀਤ ਸਿੰਘ ਵਰਨਾਲਾ, ਮੰਗਾ ਰਾਜੋਕੇ ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply