Wednesday, June 17, 2026

ਰੈਡ ਕਰਾਸ ਸੁਸਾਇਟੀ ਤੇ ਸ਼ੋਸਲ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਤੌਰ `ਤੇ ਸਿਹਤ ਜਾਂਚ ਕੈਂਪ

 ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਅਗਵਾਈ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਸਾਂਝੇ ਉਪਰਾਲੇ ਨਾਲ ਸਵ. ਰਾਜ਼ ਕਿਸ਼ੋਰ ਕਾਲੜਾ ਦੀ ਯਾਦ ਵਿਚ ਵਿਸ਼ਾਲ ਮਲਟੀ ਸਪੈਸ਼ਲਟੀ ਮੈਡੀਕਲ ਚੈਕਅੱਪ ਕੈਂਪ ਦਾ ਅਯੋਜਨ ਸਥਾਨਕ ਸਿਵਲ ਹਸਪਤਾਲ ਫਾਜ਼ਿਲਕਾ ਵਿਚ ਕੀਤਾ ਗਿਆ।PPN0204201710ਕੈਂਪ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਸਨ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਰਨੈਲ ਸਿੰਘ, ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ, ਡਾ. ਦਵਿੰਦਰ ਭੁੱਕਲ ਅਤੇ ਸਵਰਗੀ ਰਾਜ ਕਿਸ਼ੋਰ ਕਾਲੜਾ ਦੀ ਧਰਮ ਪਤਨੀ ਸਵਿਤਾ ਕਾਲੜਾ ਅਤੇ ਹੋਰ ਪਰਿਵਾਰਕ ਮੈਂਬਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵੱਲੋਂ ਸਵਰਗੀ ਰਾਜ ਕਿਸ਼ੋਰ ਕਾਲੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਕੀਤਾ ਗਿਆ । ਇਸ ਕੈਂਪ ਵਿਚ 1675 ਮਰੀਜਾਂ ਦਾ ਚੈੱਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਲਗਾਇਆ ਜਾ ਰਿਹਾ ਇਹ ਕੈਂਪ ਆਪਣੇ ਆਪ ਵਿਚ ਬਹੁਤ ਵੱਡਾ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਹੁਣ ਤੱਕ 20 ਲੱਖ 57 ਹਜ਼ਾਰ ਰੁਪਏ ਦੀਆਂ ਦਵਾਈਆਂ ਦੀ ਵੰਡ ਕੀਤੀ ਗਈ ਹੈ । ਸਕੂਲਾਂ ਵਿਚ ਲੜਕੀਆਂ ਦੀ ਸੁਵਿਧਾ ਲਈ ਸੈਨਟਰੀ ਨੈਪਕਿਨ ਮਸ਼ੀਨਾਂ ਤੋਂ ਇਲਾਵਾ ਔਰਤਾਂ ਨੂੰ 70 ਸਿਲਾਈ ਮਸ਼ੀਨਾਂ, ਅੰਗਹੀਣ ਵਿਅਕਤੀਆਂ ਨੂੰ 46 ਟਰਾਈ ਸਾਈਕਲ ਦੀ ਵੰਡ ਤੋਂ ਇਲਾਵਾ 2 ਹਜ਼ਾਰ ਯੂਨਿਟ ਤੋਂ ਜਿਆਦਾ ਖੂਨਦਾਨ ਕੀਤਾ ਜਾ ਚੁੱਕਿਆ ਹੈ।ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਸਾਂਝੇ ਉਪਰਾਲੇ ਨਾਲ ਲੋੜਵੰਦ ਮਰੀਜਾਂ ਨੂੰ ਵੱਡਾ ਲਾਭ ਮਿਲੇਗਾ।PPN0204201711
ਆਪਣੇ ਸੰਬੋਧਨ ਦੌਰਾਨ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨੇ ਕਿਹਾ ਕਿ ਸਵ. ਰਾਜ ਕਿਸ਼ੋਰ ਕਾਲੜਾ ਵੱਲੋਂ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਕਿਸੇ ਇਨਸਾਨ ਦੀ ਦੂਰ ਦ੍ਰਿਸ਼ਟੀ ਸੋਚ ਦਾ ਸਿੱਟਾ ਹੈ ਕਿ ਉਨ੍ਹਾਂ ਵੱਲੋਂ ਸਮਾਜ ਸੇਵਾ ਲਈ ਕੀਤੇ ਗਏ ਕੰਮਾਂ ਨੂੰ ਅੱਜ ਹੋਰ ਬਹੁਤ ਸਾਰੇ ਲੋਕ ਅਪਣਾ ਰਹੇ ਹਨ। ਉਨ੍ਹਾਂਂ ਕਿਹਾ ਕਿ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਜਿੱਥੇ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਵਿਚ ਸਹਾਇਤਾ ਕੀਤੀ । ਉੱਥੇ ਹੀ ਅੱਖਾਂ ਦਾਨ ਕਰਨ ਦੀ ਮੁਹਿੰਮ ਨੂੰ ਵੀ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਅਤੇ ਖੂਨਦਾਨ ਦੀ ਮੁਹਿੰਮ ਵਿਚ ਭਰਵਾਂ ਯੋਗਦਾਨ ਦਿੱਤਾ। ਉਨ੍ਹਾਂ ਦੱਸਿਅ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਿਆ ਗਿਆ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਫਾਜ਼ਿਲਕਾ ਵਿਚ ਆਈ ਬੈਂਕ ਸਥਾਪਤ ਕਰਨ ਦੀ ਮੰਗ ਕੀਤੀ। ਕੈਂਪ ਵਿਚ ਡੀ.ਐਮ.ਸੀ. ਲੁਧਿਆਣਾ ਦੇ ਡਾਕਟਰਾਂ ਤੋਂ ਇਲਾਵਾ ਛਾਤੀ ਰੋਗ ਮਾਹਰ ਡਾ. ਅਕਾਸ਼ਦੀਪ ਸਿੰਘ, ਡਾ. ਯੁਧਿਸ਼ਟਰ ਚੌਧਰੀ, ਪੇਟ ਰੋਗਾਂ ਦੇ ਮਾਹਰ ਡਾ.ਰਮਿਤ ਮਹਾਜਨ, ਡਾ. ਪੁਨੀਤ ਚੁਚਰਾ, ਬੱਚਾ ਰੋਗਾਂ ਦੇ ਮਾਹਰ ਡਾ. ਕਮਲਦੀਪ ਅਰੋੜਾ, ਡਾ. ਸਾਹਿਬ ਰਾਮ, ਚਮੜੀ ਰੋਗਾਂ ਦੇ ਮਾਹਰ ਡਾ. ਸੁਨੀਲ ਗੁਪਤਾ, ਡਾ. ਸੋਨਲ, ਅੱਖਾਂ ਦੇ ਰੋਗਾਂ ਦੇ ਮਾਹਿਰ  ਡਾ. ਪ੍ਰਿੰਅਕਾ ਅਰੋੜਾ, ਡਾ. ਐਸ.ਪੀ. ਗਰਗ, ਇਸਤਰੀ ਰੋਗਾਂ ਦੇ ਮਾਹਰ ਡਾ.ਸੁਨੀਲ ਜੁਨੇਜਾ, ਡਾ. ਅਕਿੰਤਾ ਜ਼ਸੂਜਾ, ਸੋਨਮ ਜੁਨੇਜਾ, ਹੱਡੀ ਰੋਗਾਂ ਦੇ ਮਾਹਰ ਡਾ. ਸੱਗੜ, ਡਾ. ਕਮਲ ਕੰਬੋਜ਼, ਡਾ. ਵਰਿੰਦਰ ਚੌਧਰੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ, ਡਾ. ਦਵਿੰਦਰ ਭੁੱਕਲ, ਡਾ. ਰਾਜੇਸ਼ ਸ਼ਰਮਾ, ਗਿਰਧਾਰੀ ਲਾਲ ਅਗਰਵਾਲ ਸਰਪ੍ਰਸਤ, ਸੀਨੀਅਰ ਮੀਤ ਪ੍ਰਧਾਨ ਅਮ੍ਰਿਤ ਲਾਲ ਕਰੀਰ, ਸੁਰੈਣ ਲਾਲ ਕਟਾਰੀਆ,  ਬਾਬੂ ਲਾਲ ਅਰੋੜਾ, ਅਤੇ ਸਰਬਜੀਤ ਸਿੰਘ ਢਿੱਲੋਂ,  ਕਮਲ ਚੁਰਾਇਆ ਜਨਰਲ ਸਕੱਤਰ, ਰਵਿੰਦਰ ਲੂਣਾ,  ਰਵੀ ਕੁਮਾਰ ਜੁਨੇਜਾ, ਸੰਦੀਪ ਅਨੇਜਾ ਸਕੱਤਰ, ਪ੍ਰਮੋਦ ਜੁਨੇਜਾ, ਰਾਕੇਸ਼ ਗਲਹੋਤਰਾ, ਨਰੇਸ਼ ਮਿੱਤਲ, ਅਵਿਨਾਸ਼ ਸਚਦੇਵਾ,ਰਾਕੇਸ਼ ਨਾਗਪਾਲ, ਸੁਰੇਸ਼ ਕੁਮਾਰ ਗਰਗ, ਕੰਚਨ ਕਾਲੜਾ, ਸੁਧੀਰ ਕਾਲੜਾ, ਸੁਰਿੰਦਰ ਠਕਰਾਲ ਹੈਪੀ ਆਦਿ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply