Sunday, November 22, 2026

1 ਅਪਰੈਲ ਤੋਂ ਕੇਬਲ ਟੀ.ਵੀ ਦਾ ਐਨਾਲਾਗ ਸਿਗਨਲ ਪ੍ਰਸਾਰਿਤ ਕਰਨ ਦੀ ਮਨਾਹੀ -ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ (ਜ.) ਕਮ ਚੇਅਰਮੈਨ ਜ਼ਿਲ੍ਹਾ ਕੇਬਲ ਟੈਲੀਵਿਜ਼ਨ ਮੋਨੀਟਰਿੰਗ ਕਮੇਟੀ (ਕੇਬਲ ਟੈਲੀਵਿਜ਼ਨ ਨੈਟਵਰਕ (ਨਿਯੰਤਰਣ) ਸੋਧ ਬਿੱਲ 2011 ਤਹਿਤ) ਜਰਨੈਲ ਸਿੰਘ ਨੇ ਸਮੂਹ ਕੇADC Jarnail Sਬਲ ਅਪਰੇਟਰਾਂ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ 1 ਅਪਰੈਲ 2017 ਤੋਂ ਕਿਸੇ ਵੀ ਕੇਬਲ ਉਪਭੋਗਤਾ ਨੂੰ ਐਨਾਲੋਗ ਸਿਗਨਲ ਰਾਹੀਂ ਕੇਬਲ ਪ੍ਰਸਾਰਣ ਦੇਣ ਦੀ ਮਨਾਹੀ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ ਜਰਨੈਲ ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ 30 ਮਾਰਚ 2017 ਨੂੰ ਪ੍ਰਾਪਤ ਹੋਏ ਸਰਕੂਲਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਕੇਬਲ ਟੀ.ਵੀ. ਪ੍ਰਸਾਰਣ ਦੇ ਐਨਾਲੋਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਚਾਰ ਪੜਾਵਾਂ ਵਿੱਚ ਸਮਾਂ-ਸੀਮਾ ਐਲਾਨੀ ਗਈ ਸੀ।ਇਸ ਤਹਿਤ ਚੌਥੇ ਪੜਾਅ ਦੀ ਸਮਾਂ ਸੀਮਾ ਨੂੰ ਵਧਾ ਕੇ 31 ਮਾਰਚ 2017 ਕੀਤਾ ਗਿਆ ਸੀ, ਜੋ ਕਿ ਸਮਾਪਤ ਹੋ ਗਈ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੇਬਲ ਟੀ.ਵੀ. ਨੈਟਵਰਕ ਮੋਨੀਟਰਿੰਗ ਕਮੇਟੀ ਦੇ ਮੁਖੀ ਵਜੋਂ ਜ਼ਿਲ੍ਹੇ ਦੇ ਸਮੂਹ ਮਲਟੀ ਸਿਸਟਮ ਅਪਰੇਟਰ/ਸਥਾਨਕ ਕੇਬਲ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ 31 ਮਾਰਚ 2017 ਤੋਂ ਬਾਅਦ ਵੀ ਜੇਕਰ ਕਿਸੇ ਕੇਬਲ ਅਪਰੇਟਰ ਨੂੰ ਐਨਾਲਾਗ ਸਿਗਨਲ ਦੀ ਵਰਤੋਂ ਕਰਦੇ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ਼ ਕੇਬਲ ਟੀ.ਵੀ ਐਕਟ ਵਿੱਚ ਦਰਜ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply