ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਨਾਨ ਟੀਚਿੰਗ ਯੂਨੀਅਨ ਦੀ ਹੋਈ ਚੋਣ ਵਿੱਚ ਸੁਨੀਲ ਕੁਮਾਰ ਦੇ ਗਰੱਪ ਨੇ ਲਗਾਤਾਰ ਦੂਸਰੀ ਵਾਰ ਬਾਜ਼ੀ ਮਾਰ ਕੇ ਸਾਰੀਆਂ 7 ਸੀਟਾਂ `ਤੇ ਕਬਜ਼ਾ ਕਰ ਲਿਆ ਹੈ, ਜਦਕਿ ਦੂਜੇ ਧੜੇ ਰਾਜੀਵ ਸ਼ਰਮਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦੀਪਕ ਕੁਮਾਰ ਨੂੰ ਮੁੜ ਦੂਜੀ ਵਾਰ ਯੂਨਿਟ ਪ੍ਰਧਾਨ ਚੁਣਿਆ ਗਿਆ।ਉਨਾਂ ਤੋਂ ਇਲਾਵਾ ਸੁਨੀਲ ਕੁਮਾਰ ਸੈਕਟਰੀ, ਕੌਸ਼ਲ ਪਾਸਵਾਨ ਨੂੰ ਉਪ ਪ੍ਰਧਾਨ, ਅਸ਼ੋਕ ਕੁਮਾਰ ਖਜਾਨਚੀ, ਰਜਨੀਸ਼ ਨੂੰ ਉਪ ਸੈਕਟਰੀ, ਤਰਸੇਮ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਨਿਤੀਸ਼ ਸ਼ਰਮਾ ਨੂੰ ਕੌਂਸਲ ਸਟਾਫ ਸੈਕਟਰੀ ਚੁਣੇ ਗਏ ਹਨ।ਇਸ ਚੋਣ ਉਪਰੰਤ ਪਿ੍ਰੰਸੀਪਲ ਰਾਜੇਸ਼ ਕੁਮਾਰ ਵਲੋਂ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਨਵ-ਨਿਯੁੱਕਤ ਪ੍ਰਧਾਨ ਦੀਪਕ ਸ਼ਰਮਾ ਨੇ ਇਸ ਸਮੇਂ ਸਾਰੇ ਸਟਾਫ ਅਤੇ ਸ਼ਾਂਤਮਈ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸੁਰਿੰਦਰ ਕੁਮਾਰ, ਅਰਵਿੰਦਰ ਮਹਿੰਦਰੂ, ਲਛਮੀ ਨਰਾਇਣ ਅਤੇ ਰੋਹਿਤ ਆਦਿ ਦਾ ਧੰਨਵਾਦ ਕੀਤਾ।ਉਨਾਂ ਨੇ ਕਿਹਾ ਸਟਾਫ ਦੀਆਂ ਜੋ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਉਹ ਸਰਕਾਰ ਪਾਸੋਂ ਜਲਦ ਪੂਰੀਆਂ ਕਰਵਾਈਆਂ ਜਾਣਗੀਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media