Sunday, November 22, 2026

ਭੁੱਲਰ ਦੀ ਜਿੱਤ ਨਾਲ ਹਲਕਾ ਖੇਮਕਰਨ ਤੋਂ ਤਿੱਤਰ ਹੋ ਰਹੇ ਹਨ ਨਸ਼ਾ ਵਪਾਰੀ

PPN0304201701ਅਲਗੋਕੋਠੀ / ਪੱਟੀ, 3 ਅਪ੍ਰੈਲ (ਹਰਦਿਆਲ ਭੈਣੀ/ ਮੋਹਿਤ ਸ਼ਰਮਾ) – ਪੰਜਾਬ ਵਾਸੀਆਂ ਨੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਨੂੰ ਬਚਾਅ ਲਿਆ ਹੈ, ਕਿਉਂਕਿ ਅਕਾਲੀ ਦਲ ਦੇ ਰਾਜ ਦੋਰਾਨ ਨਸ਼ੇ ਦੀ ਹੋਈ ਵੰਡ ਨੇ ਨੋਜਵਾਨ ਪੀੜ੍ਹੀ ਨੂੰ ਖਤਰੇ ਦੇ ਕੰਡੇ `ਤੇ ਲਿਆ ਖੜਾ ਕੀਤਾ ਸੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਭੁੱਲਰ ਕਲਸੀਆਂ, ਸਰਬਜੀਤ ਸਿੰਘ ਸੱਧੂ ਕਲਸੀਆਂ, ਲਖਵਿੰਦਰ ਸਿੰਘ ਕਲਸੀਆਂ, ਗੁਰਸਾਹਿਬ ਸਿੰਘ ਯੂ.ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਸਮੇਂ ਪੰਜਾਬ ਵਿੱਚ ਨਸ਼ਾ ਸ਼ਰੇਆਮ ਵੇਚਿਆ ਗਿਆ ਸੀ, ਪਰ ਹੁਣ ਕਾਂਗਰਸ ਦੀ ਸਰਕਾਰ ਬਨਣ ਨਾਲ ਇਸ ਨੂੰ ਠੱਲ ਪਏਗੀ।ਉਨਾਂ ਕਿਹਾ ਕਿ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਨਾਲ ਨਸ਼ਾ ਵੇਚਣ ਵਾਲਿਆਂ ਦੇ ਦਿਲਾਂ ਵਿੱਚ ਡਰ ਪੈਦਾ ਹੋ ਗਿਆ ਹੈ ਤੇ ਉਹ ਇਲਾਕਾ ਛੱਡ ਕੇ ਤਿੱਤਰ ਹੋ ਰਹੇ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply