Sunday, November 22, 2026

ਪ੍ਰਾਈਵੇਟ ਸਕੂਲਾਂ ਦੀ ਲੁੱਟ-ਖਸੁੱਟ ਖਿਲਾਫ ਧਰਨਾ- ਐਸ.ਡੀ.ਐਮ ਧੂਰੀ ਨੂੰ ਸੌਂਪਿਆ ਮੰਗ ਪੱਤਰ

ਧੂਰੀ, 3 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਸਥਾਨਕ ਕੱਕੜਵਾਲ ਚੌਕ ਵਿਖੇ ਅੱਜ ਸੈਂਕੜੇ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੀ ਪੜਾਈ ਦੇ ਨਾਂ `ਤੇ ਕੀਤੀ ਜਾ ਰਹੀ ਨਜ਼ਾਇਜ ਲੁੱਟ-ਖਸੁੱਟ ਦੇ ਖਿਲਾਫ ਵਿਸ਼ਾਲ ਰੋਸ ਮਾਰਚ ਕੱਢਣ ਉਪਰੰਤ ਧਰਨਾ ਦਿੱਤਾ ਗਿਆ ਅਤੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।ਵਿੱਦਿਆ ਬਚਾਓ ਐਕਸ਼ਨ ਕਮੇਟੀ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚੋਂ ਆਏ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ ਇਸ ਧਰਨੇ ਨੂੰ ਕਾਮਯਾਬ ਕੀਤਾ ਗਿਆ।ਬੁਲਾਰਿਆਂ ਵਿੱਚ ਤਰਸੇਮ ਕੁਮਾਰ ਰਿੰਕੂ ਜ਼ਿਲਾ੍ਹ ਮੀਤ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ, ਵਾਲਮੀਕਿ ਸਭਾ ਦੇ ਰਾਜਿੰਦਰ ਅਛੂਤ, ਡਾ. ਅਨਵਰ ਭਸੌੜ, ਰਾਜ ਕੰਵਲ ਸਿੰਘ ਆਦਿ ਕਈ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲ ਵਿੱਦਿਆ ਦੇ ਨਾਂ `ਤੇ ਲੋਕਾਂ ਦੀ ਲੁੁੱੱਟ-ਖਸੁੱਟ ਕਰਦੇ ਹਨ ਅਤੇ ਕਈ ਸਕੂਲਾਂ ਨੇ ਤਾਂ ਸਕੂਲ ਦੇ ਨਾਮ ਨਾਲ `ਮੰਦਰ` ਜਿਹਾ ਪਵਿੱਤਰ ਸ਼ਬਦ ਵੀ ਲਗਾ ਕੇ ਰੱਖਿਆ ਹੋਇਆ ਹੈ।
ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜ਼ਿਲਾ੍ਹ ਸਿੱਖਿਆ ਅਫਸਰ ਸੰਗਰੂਰ ਦੀ ਹਾਜ਼ਰੀ ਵਿੱਚ ਐਸ.ਡੀ.ਐਮ ਧੂਰੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਐਸ.ਡੀ.ਐਮ ਧੂਰੀ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਵਧਾਈਆਂ ਫੀਸਾਂ ਖਿਲਾਫ ਜ਼ਲਦ ਐਕਸ਼ਨ ਲੈ ਕੇ ਮਾਪਿਆਂ ਨੂੰ ਇਨਸਾਫ ਦਿਵਾਇਆ ਜਾਵੇਗਾ।ਹਰਜਿੰਦਰ ਸਿੰਘ ਐਸ.ਐਚ.ਓ ਥਾਣਾ ਸਿਟੀ ਧੂਰੀ ਵੱਲੋਂ ਇਸ ਧਰਨੇ ਮੌਕੇ ਕਾਨੂੰਨ ਵਿਵੱਸਥਾ ਨੂੰ ਕਾਇਮ ਰੱਖਿਆ ਗਿਆ।ਇਸ ਮੌਕੇ ਰਮੇਸ਼ ਕੁਮਾਰ ਗਰਗ ਭੋਲਾ, ਸੁਰੇਸ਼ ਕੁਮਾਰ, ਮੱਖਣ ਲਾਲ, ਸਤਿੰਦਰ ਕੁਮਾਰ, ਵਰਿੰਦਰ ਕੁਮਾਰ, ਭੁਪਿੰਦਰ ਪਾਲ ਮਿੱਠਾ, ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਮਾ. ਕਿਰਪਾਲ ਸਿੰਘ, ਦੀਪਕ ਕੁਮਾਰ, ਰਿਤੇਸ਼ ਕੁਮਾਰ, ਆਸ਼ੂ ਸ਼ਰਮਾਂ, ਮਹਿੰਦਰ ਕੌਰ ਬਾਲੀਆ, ਰਾਜੇਸ਼ ਕੁਮਾਰ, ਸਰੋਜ ਰਾਣੀ ਅਤੇ ਆਂਚਲ ਆਦਿ ਨੇ ਵੀ ਸੰਬੋਧਨ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply