Thursday, June 11, 2026

ਅੰਮ੍ਰਿਤਸਰ ਦੀ ਹੋਟਲ ਸਨਅਤ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ- ਔਜਲਾ

PPN0304201718
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੀ ਹੋਟਲ ਸਨਅਤ, ਜੋ ਕਿ ਇੱਥੇ ਵੱਧ ਰਹੇ ਸੈਰ ਸਪਾਟੇ ਦਾ ਧੁਰਾ ਹੈ, ਨੂੰ ਹੁਲਾਰਾ ਦੇਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਕੀਤੀ ਲੰਮੀ ਵਾਰਤਾ ਵਿਚ ਉਨਾਂ ਦੀ ਮੁਸ਼ਿਕਲਾਂ ਸੁਣਨ ਮਗਰੋਂ ਕੀਤਾ। ਸ੍ਰੀ ਔਜਲਾ ਨੇ ਕਿਹਾ ਕਿ ਇਸ ਵੇਲੇ ਅੰਮ੍ਰਿਤਸਰ ਦੀ ਸਾਰੀ ਸਨਅਤ ਲੁਪਤ ਹੋ ਚੁੱਕੀ ਹੈ ਅਤੇ ਕੇਵਲ ਸੈਰ ਸਪਾਟੇ ਨੂੰ ਚਲਾ ਰਹੀ ਹੋਟਲ ਇੰਡਸਟਰੀ ਹੀ ਸਾਹ ਲੈ ਰਹੀ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਕੇ ਅੰਮ੍ਰਿਤਸਰ ਦੇ ਸੈਰ ਸਪਾਟੇ ਨੂੰ ਨਵੀਂ ਜਿੰਦਗੀ ਦਿੱਤੀ ਜਾਵੇ।
ਔਜਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾ ਸ਼ੁਰੂ ਕਰਨ ਲਈ ਪੂਰੀ ਵਾਹ ਲਗਾ ਰਹੇ ਹਨ ਅਤੇ ਆਸ ਕਰਦੇ ਹਨ ਕਿ ਛੇਤੀ ਹੀ ਇਸ ਵਿਚ ਸਫਲਤਾ ਮਿਲ ਜਾਵੇਗੀ, ਜਿਸ ਨਾਲ ਸ਼ਹਿਰ ਦਾ ਸਿੱਧਾ ਵਾਹ ਵਿਦੇਸ਼ਾਂ ਨਾਲ ਜੁੜੇਗਾ ਅਤੇ ਸੈਲਾਨੀ ਅਰਾਮ ਨਾਲ ਅੰਮ੍ਰਿਤਸਰ ਆ ਤੇ ਜਾ ਸਕਣਗੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਇਮ ਹੋਈ ਪੰਜਾਬ ਸਰਕਾਰ ਦੀ ਮਦਦ ਲੈ ਕੇ ਉਹ ਸੈਰ ਸਪਾਟਾ ਵਿਭਾਗ ਰਾਹੀਂ ਅੰਮ੍ਰਿਤਸਰ ਅਤੇ ਇਸਦੇ ਆਸ-ਪਾਸ ਸੈਰ ਸਪਾਟੇ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਸੈਲਾਨੀ ਇਕ ਤੋਂ ਵੱਧ ਰਾਤਾਂ ਸ਼ਹਿਰ ਵਿਚ ਰਹਿਣ ਲਈ ਮਜ਼ਬੂਰ ਹੋਵੇਗਾ, ਜਿਸ ਸਦਕਾ ਸ਼ਹਿਰ ਨੂੰ ਦੁੱਗਣਾ ਵਪਾਰ ਮਿਲੇਗਾ।
ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿਚ ਨਵੀਂ ਸਨਅਤ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਕਰਨਗੇ, ਪਰ ਮੇਰੀ ਕੋਸ਼ਿਸ਼ ਇਹੀ ਹੋਵੇਗੀ ਕਿ ਅੰਮ੍ਰਿਤਸਰ ਵਿਚ ਬਚੀ ਹੋਟਲ ਸਨਅਤ ਨੂੰ ਵੱਧ ਤੋਂ ਵੱਧ ਉੱਚਾ ਚੁੱਕ ਕੇ ਇੱਥੇ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਇਸ ਮੌਕੇ ਹੋਟਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਉਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਆਸ ਪ੍ਰਗਟਾਈ ਕਿ ਔਜਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਾਨੂੰ ਆਸ ਦੀ ਨਵੀਂ ਕਿਰਨ ਮਿਲੀ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply