ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਜਿੰਨਾਂ ਵਿੱਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਸ ਬੱਲ, ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਮ ਸਰੂਪ ਸ਼ਰਮਾ, ਆਈ.ਆਈ.ਐਮ ਦੇ ਨੋਡਲ ਅਫਸਰ ਪਵਨ ਕੁਮਾਰ ਸਿੰਘ, ਡਾ. ਲਲਿਤ ਭੱਲਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਫਸਰ ਸ਼ਾਮਲ ਸਨ।ਉਨਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਲਈ ਯੂ.ਪੀ.ਏ ਸਰਕਾਰ ਵਲੋਂ ਮਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗੁਰਜੀਤ ਔਜਲਾ ਨੇ ਦੱਸਿਆ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਡਇਗਨੋਸਟਿਕ ਸੈਂਟਰ ਅਤੇ ਪ੍ਰਧਾਨ ਮੰਤਰੀ ਯੌਜਨਾ ਤਹਿਤ ਹਸਪਤਾਲ ਵਿੱਚ ਬੇੇਬੇ ਨਾਨਕੀ ਵਾਰਡ ਦੀ ਸਥਾਪਨਾ ਦੀ ਮਨਜ਼ੂਰੀ ਦਿੱਤੀ ਸੀ ਅਤੇ ਇਸ ਲਈ ਫੰਡ ਵੀ ਮੁਹੱਈਆ ਕਰਵਾ ਦਿਤੇ ਸਨ, ਪਰ ਇਸ ਦੇ ਬਾਵਜ਼ੂਦ ਵੀ ਇਹ ਪ੍ਰਾਜੈਕਟ ਅਜੇ ਤੱਕ ਮੁਕੰਮਲ ਨਹੀਂ ਹੋਏ, ਜਿੰਨਾਂ ਬਾਰੇ ਉਨਾਂ ਨੇ ਪੂਰੀ ਰਿਪੋਰਟ ਮੰਗੀ ਹੈ।ਉਨਾਂ ਕਿਹਾ ਕਿ ਜਲਦ ਹੀ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਸਹਿਯੌਗ ਨਾਲ ਸੂਬਾ ਤੇ ਕੇਂਦਰੀ ਸਰਕਾਰ ਪਾਸ ਉਠਾਇਆ ਜਾਵੇਗਾ ਤਾਂ ਜੋ ਇਹ ਪ੍ਰਾਜੈਕਟ ਜਲਦ ਮੁਕੰਮਲ ਕਰਵਾਏ ਜਾ ਸਕਣ। 
ਇਸ ਤੋਂ ਬਾਅਦ ਸੰਸਦ ਮੈਂਬਰ ਔਜਲਾ ਨੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਤੇ ਆਈ.ਆਈ.ਐਮ ਦੇ ਅਧਿਕਾਰੀਆਂ ਸਮੇਤ ਮਾਨਾਵਾਲਾ ਸਥਿਤ ਆਈ.ਆਈ.ਐਮ ਸਾਈਟ ਦਾ ਦੌਰਾ ਕੀਤਾ ਅਤੇ ਮੌਜੂਦਾ ਹਾਲਾਤ ਦਾ ਜਾਇਜ਼ਾ ਲ਼ਿਆ।ਇਥੇ ਉਨਾਂ ਨੂੰ ਦੱਸਿਆ ਗਿਆ ਕਿ ਆਈ.ਆਈ.ਐਮ ਅਧਿਕਾਰੀ ਚਾਹੁੁੰਦੇ ਹਨ ਕਿ ਇਸ ਸਾਈਟ ਤੱਕ ਨੈਸ਼ਨਲ ਹਾਈਵੇਅ (ਐਨ.ਐਚ-1) ਅਤੇ ਐਨ.ਐਚ-15 (ਅੰਮ੍ਰਿਤਸਰ-ਬੀਕਾਨੇਰ) ਤੋਂ ਪਹੁੰਚ ਅਸਾਨ ਬਣਾਈ ਜਾਵੇ।ਇਸ ਲਈ ਇਸ ਪ੍ਰਾਜੈਕਟ ਵਿੱਚ ਦੇਰੀ ਹੋ ਰਹੀ ਹੈ।ਇਸ ‘ਤੇ ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ।ਉਧਰ ਡਿਪਟੀ ਕਮਿਸ਼ਨਰ ਸੰਘਾ ਨੇ ਆਈ.ਆਈ.ਐਮ ਪਲਾਨਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਦੇ ਹੱਲ ਲਈ ਸੂਬਾ ਸਰਕਾਰ, ਆਈ.ਆਈ.ਐਮ ਡਾਇਰੈਕਟਰ ਅਤੇ ਭਾਰਤੀ ਕੌਮੀ ਸ਼ਾਹ ਮਾਰਗ ਅਥਾਰਟੀ ਨੂੰ ਪੱਤਰ ਲਿਖਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media