ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਵਿੱਤੀ ਵਰੇ 2017-18 ਦਾ ਆਗਾਜ਼ ਕੀਤਾ ਗਿਆ।ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ, ਪ੍ਰਿਸੀਪਲਾਂ ਤੇ ਸਟਾਫ ਨੇ ਗੁਰੂ ਚਰਨਾਂ ਵਿਚ ਨਵੇਂ ਵਿੱਤੀ ਵਰੇ 2017-18 ਵਿੱਚ ਚੀਫ ਖਾਲਸਾ ਦੀਵਾਨ ਦੀ ਹੋਰ ਤਰੱਕੀ ਤੇ ਲੋਕ ਭਲਾਈ ਕਾਰਜਾਂ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ ਅਤੇ ਚੀਫ ਖਾਲਸਾ ਦੀਵਾਨ ਦੇ ਵਹੀ ਖਾਤਿਆਂ ਦੀ ਸ਼ੁਰੂਆਤ ਕੀਤੀ। ਗੁਰੂੁ ਰਾਮਦਾਸ ਦੀ ਕ੍ਰਿਪਾ ਨਾਲ ਉਹਨਾਂ ਬਜਟ ਵਿਚ ਮਿੱਥੇ ਟੀਚਿਆਂ ਨੂੰ ਅਮਲੀ ਰੂਪ ਵਿਚ ਲਿਆਉਣ ਦੀ ਅਰੰਭਤਾ ਕੀਤਾ।
ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਇਸ ਮੌਕੇ ਕਿਹਾ ਕਿ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਚੀਫ ਖਾਲਸਾ ਦੀਵਾਨ ਨੂੰ ਇਕ ਤੋਂ ਇਕ ਵਧ ਕੇ ਚੜਦੀ ਕਲਾ ਵਾਲੇ ਸਕੂਲ ਉਸਾਰਨ ਅਤੇ ਚਲਾਉਣ ਦੀਆਂ ਬਖਸ਼ਿਸ਼ਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ 31-3-2005 ਨੂੰ ਚੀਫ ਖਾਲਸਾ ਦੀਵਾਨ ਦਾ ਬਜਟ ਜਿਹੜਾ ਕਿ ਸਿਰਫ 16 ਕਰੋੜ ਦਾ ਸੀ ਹੁਣ ਵਧ ਕੇ 158 ਕਰੋੜ ਤੱਕ ਪਹੁੰਚ ਗਿਆ ਹੈ।ਉਹਨਾਂ ਕਿਹਾ ਕਿ 2005 ਤੋਂ ਲੈ ਕੇ ਹੁਣ ਤੱਕ ਸੀ.ਕੇ.ਡੀ ਕਾਲਜਾਂ ਤੇ ਸਕੂਲਾਂ ਦੀ ਗਿਣਤੀ ਅਤੇ ਇਸ ਦੇ ਵਿਦਿਆ ਦੇ ਮਿਆਰ ਵਿਚ ਵੀ ਬੜੀ ਤੇਜੀ ਨਾਲ ਵਾਧਾ ਹੋਇਆ ਹੈ।ਮੈਨੇਜਮੈਂਟ ਨੇ ਆਪਣੇ ਅਦਾਰਿਆਂ ਨੁੰ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨ ਅਤੇ ਲੌਬੋਰਟਰੀਆਂ, ਲਾਈਬ੍ਰੇਰੀਆਂ, ਕਾਨਫਰੰਸ ਹਾਲ, ਆਡੀਟੋਰੀਅਮਾਂ ਆਦਿ ਨੂੰ ਨਵੀਨ ਟੈਕਨਾਲਿਜੀ ਅਨੁਸਾਰਂ ਬਣਾਉਣ ਅਤੇ ਅਪਗ੍ਰੇਡੇਸ਼ਨ ਦੇ ਟੀਚੇ ਨੂੰ ਸਫਲਤਾਪੂਰਵਕ ਪੁਰਾ ਕੀਤਾ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਵਿੱਤੀ ਸਾਲ ਵਿਚ ਵੀ ਚੀਫ ਖਾਲਸਾ ਦੀਵਾਨ ਬਜਟ 2017-18 ਵਿਚ ਮਿਥੇ ਟੀਚਿਆਂ ਨੂੰ ਪੂਰੇ ਕਰਦਿਆਂ ਵਿਕਾਸ ਦੀਆਂ ਹੋਰ ਵੀ ੇ ਪੁਲਾਂਘਾਂ ਪੁਟੇਗਾ।ਇਸ ਸਮੇਂ ਦੀਵਾਨ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਨਵਪ੍ਰੀਤ ਸਿੰਘ ਸਾਹਨੀ, ਹਰਮਿੰਦਰ ਸਿੰਘ, ਮਨਮੋਹਨ ਸਿੰਘ, ਮੈਡਮ ਅਮਰਪਾਲੀ, ਡਾ: ਧਰਮਵੀਰ ਸਿੰਘ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media