Tuesday, July 14, 2026

ਵਾਅਦਿਆਂ ਤੋਂ ਕੰਨੀ ਕਤਰਾਉਣ ਲੱਗੀ ਕੈਪਟਨ ਸਰਕਾਰ

ਸੰਦੌੜ, 4 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਕੈਪਟਨ ਸਰਕਾਰ ਦੀ 5 ਰੁਪਏ ਵਾਲੀ ਥਾਲ਼ੀ ਹੁਣ 13 ਰੁਪਇਆਂ ‘ਚ ਮਿਲੇਗੀ। ਮੈਨੀਫੈਸਟੋ ‘ਚ ਕਾਂਗਰਸ ਨੇ 5 ਰੁਪਏ ਵਿਚ ਥਾਲ਼ੀ ਦਾ ਵਾਅਦਾ ਕੀਤਾ ਸੀ। ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਥਾਲ਼ੀ ਮਹਿੰਗੀ ਕਰਨ ਦੀ ਗੱਲ ਕਹਿ ਰਹੇ ਹਨ।ਮੌਜੂਦਾ ਪੰਜਾਬ ਸਰਕਾਰ ਦਾ ਅਨੁਮਾਨ 5 ਰੁਪਏ ਦੀ ਥਾਲ਼ੀ ਦੇਣ ਦਾ ਸੀ ਪਰ 5 ਰੁਪਏ ‘ਚ ਸਭ ਕੁੱਝ ਨਹੀਂ ਆਉਂਦਾ ਸੀ।ਇਸ ਲਈ ਹੁਣ ਉਨ੍ਹਾਂ ਮੁਤਾਬਿਕ 13 ਰੁਪਏ ਦੀ ਥਾਲ਼ੀ ‘ਚ ਚੰਗਾ ਤੇ ਪੂਰਾ ਖਾਣਾ ਮਿਲੇਗਾ। ਮਨਪ੍ਰੀਤ ਬਾਦਲ ਨੇ ਮੀਡੀਏ ਨਾਲ ਰਾਬਤਾ ਬਣਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਵਚਨਬੱਧ ਹੈ ਤੇ ਹਰ ਵਾਅਦਾ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਸੰਕਟ ‘ਚ ਹੈ।ਇਸ ਨੂੰ ਸੰਕਟ ‘ਚੋਂ ਕੱਢਣ ਲਈ ਅਸੀਂ ਹਰ ਕਦਮ ਪੁੱਟ ਰਹੇ ਹਾਂ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਹ ਲੀਡਰ ਅਨਪੜ੍ਹ ਹਨ ਜੋ ਪੰਜਾਬ ਦੀ ਆਰਥਿਕਤਾ ਦੇ ਵਿਕਾਸ ਦੇ ਫੋਕੇ ਦਾਅਵੇ ਕਰਦੇ ਹਨ।ਇਸ ਤੋਂ ਇਲਾਵਾ ਪੰਜਾਬ ਦੀ ਜਨਤਾ ਦੇ ਮੌਜੂਦਾ ਸਰਕਾਰ ਵੱਲੋਂ ਆਪਣੇ ਵਾਅਦਿਆਂ ਤੋਂ ਮੂੰਹ ਫੇਰਨ ਕਾਰਨ ਚਿਹਰੇ ਮਾਯੂਸ ਹੁੰਦੇ ਜਾ ਰਹੇ ਹਨ ਜਨਤਾ ਦਾ ਕਹਿਣਾ ਹੈ ਕਿ ਇਹ ਸਭ ਤਾਂ ਮੋਜੁਦਾ ਸਰਕਾਰ ਨੂੰ ਪਹਿਲਾਂ ਵੀ ਤਾਂ ਦਿਖਾਈ ਹੀ ਦਿੰਦਾ ਸੀ ਫਿਰ ਕਿਉਂ ਵੋਟਾਂ ਲੈਣ ਲਈ ਸਬਜ਼ਬਾਗ ਦਿਖਾਏ ਗਏ।ਪੰਜਾਬ ਸਰਕਾਰ ਮੈਨੀਫੈਸਟੋ ਦੇ ਪਹਿਲੇ ਵਾਅਦੇ ਤੋਂ ਤਾਂ ਬਦਲ ਗਈ ਹੈ, ਬਿਜਲੀ ਦੇ ਕੱਟ ਅਤੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ਼ ਕਰਨਾ ਅਤੇ 4 ਹਫ਼ਤਿਆਂ ਵਿਚ ਨਸ਼ਿਆਂ ਦੇ ਖ਼ਾਤਮੇ ਕਰਨ ਦੀਆਂ ਕਸਮਾਂ ਵੀ ਹਵਾ ਵਰੋਲੇ ਹੋ ਗਈਆਂ ਜਾਪ ਰਹੀਆਂ ਹਨ, ਹੁਣ ਦੇਖਣਾ ਹੈ ਕਿ ਉਹ ਅਗਲੇ ਵਾਅਦਿਆਂ ‘ਤੇ ਕਿੰਨਾ ਕੁ ਖੜ੍ਹਦੀ ਹੈ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply