Monday, February 2, 2026

ਸ਼ਰਾਬ ਬਨਾਮ ਨਤੀਜਾ

“ਕੀ ਗੱਲ ਰਮੇਸ਼, ਬੜਾ ਉਦਾਸ ਐ…ਖੁਸ਼ ਹੋ ਯਾਰ, 31 ਮਾਰਚ ਨੂੰ ਆਪਣਾ ਰਿਜ਼ਲਟ ਆ ਰਿਹਾ ਐ। ਸਾਲ ਭਰ ਦੀ ਮਿਹਨਤ ਦਾ ਫ਼ਲ ਮਿਲੇਗਾ”, ਰਾਮ ਨੇ ਚੁੱਪ ਬੈਠੇ ਰਮੇਸ਼ ਨੂੰ ਕਿਹਾ।
“ਤੇ 31 ਮਾਰਚ ਸਾਨੂੰ ਦੁੱਖ ਵੀ ਬੜਾ ਦੇਵੇਗੀ’, ਰਮੇਸ਼ ਨੇ ਕਿਹਾ।
“ਦੁੱਖ ਕੀ ਯਾਰ…ਆਪਾਂ ਦਸਵੀਂ ‘ਚ ਹੋ ਜਾਵਾਂਗੇ…ਖੁਸ਼ੀ ਦੀ ਤਾਂ ਗੱਲ ਐ”, ਰਾਮ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
“ਸਵੇਰ ਦੀ ਖੁਸ਼ੀ ਤੇ ਸ਼ਾਮ ਦਾ ਦੁੱਖ । 31 ਮਾਰਚ ਨੂੰ ਸ਼ਰਾਬ ਸੱਸਤੀ ਮਿਲੂਗੀ ।ਅੱਗੇ ਤਾਂ ਮੇਰਾ ਬਾਪ ਪੈਸੇ ਦੀ ਤੰਗੀ ਕਰਕੇ ਘੱਟ ਪੀਂਦਾ ਸੀ, ਪਰ ਉਸ ਦਿਨ ਪੂਰੀਆਂ ਚਾਰ ਬੋਤਲਾਂ ਪੀਵਾਂਗਾ, ਕਹਿੰਦਾ ਸੱਸਤੀ ਆ, ਇਕੱਠੀਆਂ ਲੈ ਕੇ ਰੱਖ ਲਊ। ਕਈ ਮਹੀਨੇ ਤਾਂ ਆਰਾਮ ਨਾਲ ਪੀਵਾਂਗੇ। ਆਪਾਂ ਨੂੰ ਤਾਂ ਪਤਾਂ ਨਹੀਂ ਮਿਹਨਤ ਦਾ ਫ਼ਲ ਮਿਲੂ ਜਾਂ ਨਾ ਮਿਲੂ, ਪਰ ਆ ਸਰਕਾਰ ਸ਼ਰਾਬੀਆਂ ਦਾ ਸਾਲ ਭਰ ਦਾ ਕੋਟਾ ਜ਼ਰੂਰ ਪੂਰਾ ਕਰ ਦੇਵੇਗੀ, ਉਹ ਪਤਾ ਐ ਕਾਹਦੀ ਤਾਂ ਮਾਰਚ ਦੀ ਖੁਸ਼ੀ…ਸਾਡੇ ਘਰ ਤਾਂ ਹਰ ਸ਼ਾਮ ਡਰ ਹੀ ਬਣ ਕੇ ਆਵੇਗੀ।
ਕਾਸ਼ ! ਕਾਲੰਡਰ ‘ਚੋਂ 31 ਮਾਰਚ ਦਾ ਦਿਨ ਮਿਟ ਜਾਵੇ। ਪਤਾ ਨਹੀਂ ਸਰਕਾਰ ਨੇ ਕੀ ਸੋਚ ਕੇ 31 ਮਾਰਚ ਹੀ ਚੁਣੀ, ਇੱਕ ਪਾਸੇ ਬੱਚੇ ਆਪਣੇ ਹੱਥਾਂ ‘ਚ ਰਿਜ਼ਲਟ ਕਾਰਡ ਲੈ ਕੇ ਆਉਣਗੇ, ਦੂਜੇ ਪਾਸੇ ਉਹਨਾਂ ਦੇ ਸ਼ਰਾਬੀ ਬਾਪ ਸ਼ਰਾਬ ਦੇ ਡੱਬੇ । ਜਿਸ ‘ਚ ਉਹਨਾਂ ਬੱਚਿਆਂ ਦਾ ਭਵਿੱਖ ਡੁੱਬ ਜਾਵੇਗਾ। ਮਾਸੂਮ ਚਿਹਰਿਆਂ ਦੀ ਖੁਸ਼ੀ ਹੰਝੂ ਬਣ ਕਿਰ ਜਾਏਗੀ।
ਰਾਮ ਮੇਰੇ ਕੋਲ 31 ਮਾਰਚ ਦਾ ਜ਼ਿਕਰ ਨਾ ਕਰ”, ਕਹਿ ਕੇ ਰਮੇਸ਼ ਤੁਰ ਗਿਆ ਤੇ ਰਾਮ ਖੜਾ ਹੀ ਜਾਂਦੇ ਰਮੇਸ਼ ਵੱਲ ਵੇਖਦਾ ਰਿਹਾ।

Hariao 2

 

 

 

 

ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply