ਕਈ ਦਿਨਾਂ ਤੋਂ ਸ਼ਹਿਰ ਵਿੱਚ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਟੰਗਦੇ ਉਤਸ਼ਾਹੀ ਨੌਜਵਾਨਾਂ ਨੂੰ ਕੋਲੋਂ ਲੰਘਦੇ ਬਜ਼ੁੱਰਗ ਨੇ ਕਿਹਾ…ਓ ਭੋਲੇ ਪੁੱਤਰੋ! ਇੱਕ ਪਾਸੇ ਤਾਂ ਸਰਕਾਰਾਂ ਰੁਜ਼ਗਾਰ ਦੀ ਥਾਂ ਆਟਾ ਦਾਲ ਵੰਡ ਵੰਡ ਕੇ ਨੌਜਵਾਨਾਂ ਨੂੰ ਨਿਕੰਮੇ ਕਰ ਰਹੀਆਂ ਨੇ।ਦੂਜੇ ਪਾਸੇ ਤੁਸੀਂ ਆਲ੍ਹਣੇ ਲਾ ਲਾ ਕੇ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ।ਜੇ ਲਾਉਣੇ ਹੀ ਨੇ ਤਾਂ ਰੁੱਖ ਲਗਾਓ।ਆਲ੍ਹਣੇ ਤਾਂ ਇਹ ਆਪੇ ਬਣਾ ਲੈਣਗੇ।ਇੰਜ ਲੱਗਿਆ ਜਿਵੇਂ ਬਜ਼ੁੱਰਗ ਬਾਪੂ ਨੇ ਮੁਹਿੰਮ ਨੂੰ ਦਿਸ਼ਾ ਨਿਰਦੇਸ਼ ਦੇ ਕੇ ਸਹੀ ਮਾਰਗ ਦਾ ਸ਼ੀਸ਼ਾ ਵਿਖਾਇਆ ਹੋਵੇ।
ਵਿਜੈ ਗਰਗ
ਮਲੋਟ
ਮੋ- 94656 82110