ਮਿਲਣੀ ਓਹੀ ਢਾਈ ਗਜ਼ ਦੀ ਜ਼ਮੀਨ ਸੱਜਣਾ,
ਲੱਖਾਂ ਮਹਿਲ ਮਾੜੀਆਂ, ਭਾਵੇਂ ਉਸਾਰੀਆਂ ਨੇ ।
ਹੋਣੇ ਦਰਗਾਹੀ ਨਿਬੇੜੇ ਤੇਰੇ ਕਰਮਾਂ ਦੇ,
ਆਉਣੀਆਂ ਸਾਂਹਵੇ, ਜੋ ਠੱਗੀਆਂ ਮਾਰੀਆਂ ਨੇ ।
ਉਸ ਵੇਲੇ ਨਾ ਕਿਸੇ ਤੇਰੀ ਵਾਤ ਪੁੱਛਣੀ,
ਫਿਰ ਲੱਗਣੀਆਂ ਚੋਟਾਂ ਕਰਾਰੀਆਂ ਨੇ ।
ਮਰਨ ਤੱਕ ਵੀ ਰੰਗ “ਮੈਂ” ਦਾ ਰਹੇ ਚੜਿਆ,
ਸੂਹੇ ਰੰਗ ਜਿਵੇਂ ਰੰਗੇ ਲਰਾਰੀਆਂ ਨੇ ।
ਨਾ ਫਰਕ ਮਿੱਟੀ ਤੇ ਤੇਰੇ ਵਿੱਚ ਰਹਿਣਾ ਕੋਈ,
ਅੰਤ ਸਭ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ ।
“ਪਰਮ” ਵਿੱਚ ਤੂੰ ਵੀ ਸਦਾ ਔਕਾਤ ਰਹੀ,
ਪੰਡਾਂ ਗੁਨਾਹਾਂ ਦੀਆਂ ਬੜੀਆਂ ਭਾਰੀਆਂ ਨੇ ।
ਪਰਮ ਰੰਧਾਵਾ
ਪਿੰਡ- ਨਠਵਾਲ, ਬਟਾਲਾ।
ਮੋ – 8729093928