ਬਟਾਲਾ, 5 ਅਪਰੈਲ (ਨਰਿੰਦਰ ਬਰਨਾਲ) – ਨਿੱਜੀ ਸਕੂਲਾਂ ਦੀਆਂ ਫੀਸਾਂ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਬਣਾਏ ਗਏ ਕਾਨੂੰਨਾਂ ਦੀ ਜਾਣਕਾਰੀ ਦੇਣ ਵਾਸਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਤਹਿਸੀਲ ਬਟਾਲਾ ਦੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਦੀ ਇਕ ਜਰੂਰੀ ਮੀਟਿੰਗ ਕੀਤੀ ਗਈ। ਇਸ ਮਿਟੰਗ ਵਿੱਚ ਐਸ.ਡੀ.ਐਮ ਬਟਾਲਾ ਪਿਰਥੀ ਸਿੰਘ ਤੇ ਜ਼ਿਲ੍ਰਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸਤਿੰਦਰਬੀਰ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਨਿੱਜੀ ਸਕੁਲਾਂ ਦੇ ਮੁਖੀਆਂ ਦੀ ਮੀਟਿੰਗ ਨੂੰ ਸੰਬੌਧਨ ਕਰਦਿਆਂ ਐਸ.ਡੀ.ਐਮ. ਬਟਾਲਾ ਪਿਰਥੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਸਕੂਲਾਂ ਵੱਧ ਫੀਸਾਂ, ਫੰਡ ਲਏ ਜਾਣ ਦੀਆਂ ਸ਼ਿਕਾਇਤਾਂ ਪਾ੍ਰਪਤ ਹੋਈਆ ਹਨ। ਉਨਾਂ ਕਿਹਾ ਕਿ ਦੇਖਣ `ਚ ਆਇਆ ਹੈ ਕਿ ਕੁਝ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਆਪਣੀ ਮਨਮਰਜੀ ਨਾਲ ਹੀ ਫੀਸਾਂ, ਫੰਡ ਵਧਾ ਦਿੱਤੇ ਜਾਂਦੇ ਹਨ ਜਿਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ `ਤੇ ਬੇਲੋੜਾ ਬੋਝ ਪੈਂਦਾ ਹੈ। ਉਨਾਂ ਕਿਹਾ ਕਿ ਜਿਨਾਂ ਸਕੂਲਾਂ ਦੀਆਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਉਨਾਂ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਐਸ.ਡੀ.ਐਮ ਬਟਾਲਾ ਪਿਰਥੀ ਸਿੰਘ ਨੇ ਕਿਹਾ ਕਿ ਵਿਦਿਆ ਤਾਂ ਇਕ ਦਾਨ ਹੈ ਇਸ ਦਾਨ ਦੀ ਸਚਾਈ ਤੇ ਅਹਿਮੀਅਤ ਨੂੰ ਸਾਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਨਿੱਜੀ ਸਿੱਖਿਆ ਸੰਸਥਾਵਾਂ ਵੱਲੋਂ ਫੀਸਾਂ `ਚ ਕੀਤੇ ਜਾਂਦੇ ਮਨ ਮਰਜੀ ਨਾਲ ਵਾਧੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਰੈਗੂਲੈਟਰੀ ਐਕਟ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕੋਈ ਸਕੂਲ ਕਾਨੂੰਨ ਦੀ ਉਲੰਘਣਾਂ ਕਰਕੇ ਫੀਸਾਂ ਆਦਿ `ਚ ਵਾਧਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਨ ਦੀ ਵਿਵਸਥਾ ਹੈ।ਉਨਾਂ ਕਿਹਾ ਕਿ ਕੋਈ ਵੀ ਨਿੱਜੀ ਸਕੂਲ ਆਪਣੇ ਸਕੂਲ ਵਿਚ ਵਰਦੀਆਂ, ਕਿਤਾਬਾਂ, ਟਾਈਆਂ, ਕਾਪੀਆਂ, ਪੈਨ ਆਦਿ ਸਟੇਸ਼ਨਰੀ ਨਹੀਂ ਵੇਚ ਸਕਦਾ।ਹਰ ਇਕ ਸਕੂਲ ਨੂੰ ਫੀਸਾ ਤੇ ਫੰਡਾਂ ਦੀ ਸੂਚੀ ਬੋਰਡ `ਤੇ ਲਗਾਉਣੀ ਲਾਜ਼ਮੀ ਹੈ। 
ਮੀਟਿੰਗ ਦੌਰਾਨ ਜ਼ਿਲਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸੇਫ ਵਾਹਨ ਸਕੀਮ ਤਹਿਤ ਸਾਰੀਆਂ ਹੀ ਸਕੂਲੀ ਬੱਸਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ। ਬੱਚਿਆਂ ਵਾਸਤੇ ਸੀਟਾਂ ਬੱਚਿਆਂ ਦੀ ਪਹੁੰਚ ਮੁਤਾਬਿਕ ਹੋਣੀਆਂ ਚਾਹੀਦੀਆਂ ਹਨ ਅਤੇ ਹਰ ਬੱਸ ਵਿਚ ਜਿਸ ਵਿਚ ਲੜਕੀਆਂ ਨੇ ਸਫਰ ਕਰਨਾ ਹੁੰਦਾ ਹੈ ਉਸ ਵਿਚ ਇਕ ਇਸਤਰੀ ਮੁਲਾਜਮ ਦੀ ਡਿਉਟੀ ਲਗਾਉਣੀ ਲਾਜ਼ਮੀ ਕੀਤੀ ਜਾਵੇ। ਉਨਾਂ ਕਿਹਾ ਕਿ ਸਾਰੇ ਸਕੂਲੀ ਵਾਹਨਾਂ ਨਿਯਮ ਤੇ ਸ਼ਰਤਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਹਨ। ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਹੜਾ ਸਕੂਲ ਸੇਫ ਸਕੂਲ ਵਾਹਨ ਦੀ ਉਲੰਘਣਾਂ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਡਿਪਟੀ ਡੀ.ਈ.ਓ. ਸ੍ਰੀ ਭਾਰਤ ਭੂਸ਼ਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media