Saturday, March 7, 2026

ਸ਼ਿਵਦਰਸ਼ਨ ਸਿੰਘ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ ਨਿਯੁੱਕਤ

PPN0504201713ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਥਾਣਾ ਜੰਡਿਆਲਾ ਗੁਰੂ ਵਿਚ ਨਵੇ ਆਏ ਐਸ.ਐਚ.ਓ ਸ਼ਿਵਦਰਸ਼ਨ ਸਿਂੰਘ ਨੇ ਅਹੁੱਦਾ ਸੰਭਾਲਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓਹਨਾਂ ਕਿਹਾ ਜੰਡਿਆਲਾ ਗੁਰੂ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂ ਬਖਸ਼ਿਆ ਨਹੀਂ ਜਾਵੇਗਾ।ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿਂਦੇ ਹੋਏ ਕਿਹਾ ਕਿ ਓਹ ਪੁਰਾਣੇ ਦਿਨ ਭੁੱਲ ਜਾਣ ।ਹੁਣ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾਵੇਗਾ। ਐਸ.ਐਚ.ਓ ਵਲੋ ਅੱਜ ਪਹਿਲੇ ਦਿਨ ਹੀ ਪੂਰੇ ਸ਼ਹਿਰ ਵਿਚ ਪੂਰੀ ਪੁਲਿਸ ਫੋਰਸ ਨਾਲ ਗਸ਼ਤ ਕੀਤੀ ਅਤੇ ਮਨਚਲਿਆਂ ਨੂੰ ਚੇਤਾਵਨੀ ਦੇ ਕੇ ਇਕ ਵਾਰ ਛੱਡ ਦਿਤਾ । ਇਥੇ ਇਹ ਦੱਸਣਯੋਗ ਹੈ ਸ਼ਿਵਦਰਸ਼ਨ ਸਿੰੰਘ ਜੰਡਿਆਲਾ ਗੁਰੂ ਪਹਿਲਾਂ ਵੀ ਬਤੌਰ ਥਾਣਾ ਮੁਖੀ ਡਿਊਟੀ ਕਰ ਚੁੱਕੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply