Saturday, August 22, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਰੋਡ ਸੇਫਟੀ ਤੇ ਟਰੈਫਿਕ ਅਵੇਅਰਨੈਸ ਸੈਮੀਨਾਰ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨਗੇਸ਼ਵਰ ਰਾਓ ਆਈ.ਪੀ.ਐਸ, ਗੁਰਚਰਨ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਟਰੈਫਿਕ ਨਿਰਦੇਸ਼ਾਂ ਤਹਿਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਰੋਡ ਸੇਫਟੀ ਅਤੇ ਟਰੈਫਿਕ ਅਵੇਅਰਨੈਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ।PPN0704201718 ਜਿਸ ਵਿਚ ਪਰਮਜੀਤ ਸਿੰਘ ਟਰੈਫਿਕ ਐਜੂਕੇਸ਼ਨ ਅਫਸਰ, ਸਲਵੰਤ ਸਿੰਘ, ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੁਕ ਕੀਤਾ ਅਤੇ ਓਵਰ ਸਪੀਡ, ਓਵਰ ਲੋਡਿੰਗ, ਹਿੱਟ ਐਂਡ ਡਰਾਈਵ, ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਟਰੈਫਿਕ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।ਇਸ ਮੌਕੇ ਤੇ ਡਾ. ਨਿਸ਼ਾ ਛਾਬੜਾ, ਪੋ੍ਰ. ਸੁਖਮਨਿੰਦਰ ਪਾਲ ਸਿੰਘ ਅਤੇ ਡਾ. ਜਸਮਿੰਦਰ ਪਾਲ ਸਿੰਘ ਆਦਿ ਵੀ ਮੌਜਦ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply