Wednesday, November 4, 2026

ਖਜਾਨਾ ਦਫਤਰ ਦੇ ਸ਼ੁਭ ਅਰੰਭ ਸਮੇਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਪਠਾਨਕੋਟ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲਾ ਖਜਾਨਾ ਦਫਤਰ ਦਾ ਸ਼ੁਭ ਅਰੰਭ ਸਮੇਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਰੱਖੇ ਗਏ ਅਤੇ ਭੋਗ ਪਾਏ ਗਏ।PPN0704201721ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਵਿਸ਼ੇਸ ਤੌਰ ‘ਤੇ ਪਹੁੰਚੇ।ਸ੍ਰੀਮਤੀ ਨੀਲਿਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲੇ ਦੇ ਸਾਰੇ ਸਰਕਾਰੀ ਦਫਤਰ ਪਹਿਲਾਂ ਤੋਂ ਹੀ ਸਿਫਟ ਹੋ ਚੁੱਕੇ ਹਨ ਅਤੇ ਅੱਜ ਤੋਂ ਜਿਲਾ ਖਜਾਨਾਂ ਦਫਤਰ ਵੀ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਖੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।
ਇਸ ਮੋਕੇ ਦਰਸ਼ਨ ਲਾਲ ਖਜਾਨਾ ਅਫਸਰ ਪਠਾਨਕੋਟ, ਹਰਬੰਸ ਸਿੰਘ ਜਿਲਾ ਖਜਾਨਾ ਅਫਸਰ ਗੁਰਦਾਸਪੁਰ, ਸੁਖਵਿੰਦਰ ਸਿੰਘ ਸੀਨੀਅਰ ਸਹਾਇਕ, ਸੁਰਿੰਦਰ ਕੁਮਾਰ ਖਜਾਨਚੀ ਗੁਰਦਾਸਪੁਰ, ਕਮਲਜੀਤ, ਨਰਿੰਦਰ ਸਿੰਘ, ਜਸਵੀਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਕਮਲਜੀਤ ਸੁਪਰਡੈਂਟ, ਯਸ਼ਪਾਲ ਨਾਇਬ ਤਹਿਸੀਲਦਾਰ, ਕਰਨੈਲ ਸਿੰਘ ਲੈਬਰ ਕਮਿਸ਼ਨਰ ਅਫਸਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਸਮਾਗਮ ਦੌਰਾਨ ਲੰਗਰ ਵੀ ਲਗਾਇਆ ਗਿਆ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply