Wednesday, November 4, 2026

ਉਦਾਸੀਨਤਾ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਸੈਮੀਨਾਰ ਅਯੋਜਿਤ

ਪਠਾਨਕੋਟ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੰਯੁਕਤ ਰਾਸਟਰ ਸੰਘ ਵੱਲੋਂ ਥੀਮ ‘ਮਾਨਸਿਕ ਤਣਾਅ-ਆ ਗੱਲਬਾਤ ਕਰੀਏ’ ਦੇ ਅਧੀਨ ਅੱਜ ਵਿਸ਼ਵ ਸਿਹਤ ਦਿਵਸ ਤੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਉਦਾਸੀਨਤਾ ਅਤੇ ਸਿਹਤ ਸੰਭਾਲ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵਧ ਰਹੀ ਉਦਾਸੀਨਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।PPN0704201722
ਇਸ ਮੌਕੇ ਸੰਬੋਧਨ ਕਰਦਿਆਂ ਡਾ. ਨਰੇਸ ਕਾਂਸਰਾ ਨੇ ਕਿਹਾ ਕਿ ਅਜਕੱਲ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ (ਡਬਲਯੂ.ਐਚ.ਓ ਦੀ ਤਾਜ਼ਾ ਰਿਪੋਟ ਅਨੁਸਾਰ) ਵਿਸ਼ਵ ਭਰ ਦੇ 30 ਕਰੋੜ ਤੋਂ ਵੱਧ ਲੋਕ ਅਜਿਹੇ ਹਨ, ਜੋ ਡਿਪ੍ਰੈਸ਼ਨ ਦਾ ਸ਼ਿਕਾਰ ਹਨ, ਜਿਸ ਦੇ ਕਾਰਨ ਉਨਾਂ ਦੀ ਸਿਹਤ ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਉਹ ਅਸਮੱਰਥਾ ਦੇ ਸ਼ਿਕਾਰ ਹੋ ਰਹੇ ਹਨ।ਸਾਲ 2005 ਤੋਂ 2015 ਤੱਕ ਡਿਪ੍ਰੈਸ਼ਨ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ 18 ਫੀਸਦੀ ਵਾਧਾ ਹੋਇਆ ਹੈ।ਇਸ ਨੂੰ ਦੇਖਦੇ ਹੋਏ ਡਬਲਯੂ.ਐਚ.ਓ ਨੇ ਇਕ ਸਾਲ ਲੰਮੀ ਇਕ ਮੁਹਿੰਮ ਸ਼ੂਰੁ ਕੀਤੀ ਹੈ, ਜਿਸ ਦਾ ਟੀਚਾ ਡਿਪ੍ਰੈਸ਼ਨ ਤੋਂ ਪੀੜਤ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਹੈ।ਉਨਾਂ ਕਿਹਾ ਕਿ ਮਾਨਸਿਕ ਬੀਮਾਰੀ ਨੂੰ ਲੈ ਕੇ ਲੋਕਾਂ ਨੂੰ ਸਹਿਯੋਗ ਨਾ ਮਿਲਣ ਅਤੇ ਇਸ ਨਾਲ ਜੁੜੀ ਸਮਾਜਿਕ ਸੋਚ ਕਾਰਨ ਕਈ ਡਿਪ੍ਰੈਸ਼ਨ ਤੋਂ ਪੀੜਤ ਲੋਕ ਇਲਾਜ ਨਹੀਂ ਕਰਵਾੁਂਦੇ ਜਦੋਂ ਕਿ ਤੰਦਰੁਸਤ ਜੀਵਨ ਜਿਊਣ ਲਈ ਉਨਾਂ ਨੂੰ ਇਸਦੀ ਲੋੜ ਹੁਦੀ ਹੈ।ਉਨਾਂ ਕਿਹਾ ਕਿ ਉਦਾਸੀਨਤਾ ਸਾਰੇ ਦੇਸ਼ਾਂ ਵਿੱਚ ਹਰ ਉਮਰ ਅਤੇ ਲੋਕਾਂ ਦੇ ਰੋਜਮਰਾਂ ਕੰਮ ਕਰਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਦੇ ਸਿੱਟੇ ਵਜੋਂ ਪਰਿਵਾਰ, ਮਿੱਤਰ ਅਤੇ ਸਮੁਦਾਇ, ਕੰਮ ਕਰਨ ਦੀ ਥਾਂ ਅਤੇ ਸਿਹਤ ਤੇ ਅਸਰ ਪੈਦਾ ਹੈ।ਇਸ ਤੋਂ ਇਲਾਵਾ ਡਿਪ੍ਰੈਸ਼ਨ ਮਨੁੱਖ ਨੂੰ ਜਿਆਦਾਤਰ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਅਤੇ ਆਤਮ ਹੱਤਿਆ ਵੱਲ ਲਿਜਾ ਸਕਦੀ ਹੈ।
ਇਸ ਮੌਕੇ ਤੇ ਮਨੋਰੋਗ ਮਾਹਿਰ ਡਾ. ਸੋਨੀਆ ਮਿਸ਼ਰਾ ਨੇ ਕਿਹਾ ਕਿ  ਉਦਾਸੀ  ਇੱਕ ਰੋਗ ਦੀ ਤਰਾਂ ਹੀ ਹੈ ਪਰ ਇਹ ਰੋਗ ਇਲਾਜ ਯੋਗ ਹੈ।ਇਸ ਨੂੰ ਕਦੇ ਵੀ ਛਪਾਉਣਾ ਨਹੀ ਚਾਹੀਦਾ ਹੈ।ਇਸ ਬਾਰੇ ਗੱੱਲਬਾਤ ਕਰਕੇ ਇਸ ਤੋਂ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਮਨੁੱਖ ਦੇ ਅੰਦਰ ਆਤਮ ਹੱਤਿਆ ਦੇ ਵਿਚਾਰ ਆਉਣਾ, ਸਰੀਰਕ ਸੁਸਤੀ ਦਾ ਹੋਣਾ ਅਤੇ ਭੁੱਖ ਘੱਟ ਲੱਗਣਾ, ਸੁਬੇ ਵਿੱਚ ਤਬਦੀਲੀ, ਕਿਸੇ ਨਾਲ ਗੱਲ ਬਾਤ ਨਾ ਕਰਨਾ, ਜ਼ਰੂਰਤ ਤੋਂ ਜ਼ਿਆਦਾ ਨੀਂਦ ਆਉਣ, ਕੰਮ-ਕਾਰ ਜਾਂ ਕਾਰਗੁਜ਼ਾਰੀ ਵਿੱਚ ਦਿਲਚਸਪੀ ਨਾ ਲੈਣਾ ਆਦਿ ਇਸ ਰੋਗ ਦੇ ਮੁੱਖ ਲੱੱਛਣ ਹੁੰਦੇ ਹਨ।ਇਸ ਦੇ ਨਾਲ ਹੀ ਬਚਾਓ ਦੇ ਤਰੀਕਿਆਂ ਬਾਰੇ ਦਸਦਿਆਂ ਕਿਹਾ ਕਿ ਇਸ ਰੋਗ ਦੇ  ਬਾਰੇ  ਵਹਿਮਾਂ-ਭਰਮਾਂ ਤੋਂ ਬਚੋ, ਆਗਿਆਨਤਾ ਅਤੇ ਅੰਧ-ਵਿਸ਼ਵਾਸ਼ਾਂ ਤੋਂ ਬਾਹਰ ਨਿਕਲੋ,ਰੋਜ਼ਾਨਾ ਗਤੀਵਿਧੀਆਂ ਵਿੱਚ ਦਿਲਚਸਪੀ ਲਉ, ਕਿਸ ਭਰੋਸੇਮੰਦ ਵਿਅਕਤੀ ਨਾਲ ਬਿਮਾਰੀ ਬਾਰੇ ਗਲ ਕਰੋ।ਇਸ ਤੋਂ ਇਲਾਵਾ ਰਾਜ ਦੇ ਹਰ ਸਰਕਾਰੀ ਜਿਲੇ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਅਤੇ ਮੁਫਤ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਿਲਾ ਇੰਚਾਰਜ ਮਾਸ ਮੀਡੀਆ ਮੈਡਮ ਗੁਰਿੰਦਰ ਕੌਰ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply