ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਵਿਸ਼ਵ ਸਿਹਤ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਸਵੇਰ ਦੀ ਸਭਾ `ਚ ਵਿਦਿਆਰਥੀਆਂ ਨੇ ਵਿਸ਼ਵ ਸਿਹਤ ਦਿਵਸ ਬਾਰੇ ਜਾਣਕਾਰੀ ਦਿਤੀ ਗਈ।ਇੱਕ ਨੁੱਕੜ ਨਾਟਕ ਰਾਹੀਂ ਦੱਸਿਆ ਗਿਆ ਹੈ ਕਿ ਪੌਸ਼ਟਿਕ ਭੋਜਨ ਸਾਨੂੰ ਤੰਦਰੁਸਤ ਬਣਾਉਂਦਾ ਹੈ, ਜਦਕਿ ਜੰਕ ਫੂਡ ਕਈ ਤਰਾਂ ਦੇ ਰੋਗ ਪੈਦਾ ਕਰਦਾ ਹੈ।
ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬਧਿਤ ਕਰਦਿਆਂ ਕਿਹਾ ਕਿ ਸਰੀਰ ਤੰਦਰੁਸਤ ਹੋਵੇ ਤਾਂ ਮਨੁੱਖ ਮਾਨਸਿਕ ਤੌਰ `ਤੇ ਵੀ ਤਾਕਤਵਰ ਰਹਿੰਦਾ ਹੈ, ਇਸ ਲਈ ਪੌਸ਼ਟਿਕ ਭੋਜਨ ਸਾਰਿਆਂ ਲਈ ਬਹੁਤ ਜਰੂਰੀ ਹੈ।ਉਨਾਂ ਕਿਹਾ ਕਿ ਬਜਾਰ ਵਿੱਚ ਵਿਕਣ ਵਾਲੇ ਜੰਕ ਫੂਡ ਤੇ ਪੀਣ ਵਾਲੇ ਠੰਡੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਕਿਉਂਕਿ ਅਜਿਹੇ ਪਦਾਰਥਾਂ ਨਾਲ ਮੋਟਾਪਾ ਵੱਧਦਾ ਹੈ, ਜੋ ਅਨੇਕ ਰੋਗਾਂ ਦੀ ਜੜ੍ਹ ਹੈ।ਬੱਚੇ ਸਿਹਤ ਪ੍ਰਤੀ ਜਾਗਰੂਕ ਨਹੀਂ ਹਨ, ਇਸੇ ਕਰ ਕੇ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਕਰ ਕੇ ਉਨਾਂ ਦੀ ਪੜਾਈ ਪ੍ਰਭਾਵਿਤ ਹੁੰਦੀ ਹੈ।ਉਨਾਂ ਨੇ ਅਜੋਕੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਬੱਚਿਆਂ ਨੂੰ ਨਿੰਬੂ ਪਾਣੀ ਪੀਣ ਅਤੇ ਸਵੇਰ ਦੀ ਸੈਰ ਨਾਲ ਕਸਰਤ ਕਰਨ ਲਈ ਕਿਹਾ।ਇਸ ਮੌਕੇ ਵਿਧਆਰਥੀਆਂ ਨੇ ਅੱਗੇ ਤੋਂ ਜੰਕ ਫੂਡ ਨਾ ਖਾਣ ਅਤੇ ਸਿਹਤ ਪ੍ਰਤੀ ਸਾਵਧਾਨ ਰਹਿਣ ਦਾ ਅਹਿਦ ਲਿਆ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media