ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਸ਼ਵ ਸਿਹਤ ਦਿਵਸ ਸਬੰਧੀ ਅੱਜ ਸਥਾਨਕ ਸਟਾਰ ਹੈਲਥ ਦੇ ਸਟਾਫ ਵਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ,
ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ‘ਚ ਪੁੱਜੇ ਮਰੀਜਾਂ ਦਾ ਕੇ.ਡੀ ਹਸਪਤਾਲ ਤੋਂ ਪੁੱਜੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਚੈਕਅੱਪ ਕੀਤਾ ਗਿਆ।ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਦੱਸਿਆ ਕਿ ਸਿਹਤ ਦਿਵਸ ਮੌਕੇ ਮੈਡੀਕਲ ਚੈਕਅੱਪ ਤੋਂ ਪਹਿਲਾਂ ਇੱਕ ਸੈਮੀਨਾਰ ਵੀ ਅਯੌਜਿਤ ਕੀਤਾ ਗਿਆ ਜਿਸ ਦੌਰਾਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮੌਜੁਦਾ ਸਮੇਂ ਖਾਣ-ਪੀਣ ਤੇ ਰਹਿਣ ਸਹਿਣ ਦੇ ਢੰਗ ਤਰੀਕੇ ਬਦਲਣ ਕਰਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਉਨਾਂ ਕਿਹਾ ਕਿ ਜਿਥੇ ਪੌਸ਼ਟਿਕ ਆਹਾਰ ਖਾਧਾ ਜਾਵੇ, ਉਥੇ ਰੋਜਾਨਾ ਦੀ ਸੈਰ ਵੀ ਅਤਿ ਜਰੂਰੀ ਹੈ।ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਸਮੇਂ ਸਮੇਂ ‘ਤੇ ਮੈਡੀਕਲ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਅਤੇ ਅੱਜ ਦੇ ਇਸ ਕੈਂਪ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਈ.ਸੀ.ਜੀ ਆਦਿ ਟੈਸਟ ਮੁਫਤ ਕੀਤੇ ਗਏ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਿਸਟਰ ਮਮਤਾ, ਬਲਜੀਤ ਕੌਰ, ਸੁਖਵਿੰਦਰ ਕੌਰ, ਰੁਮਿੰਦਰ ਸਿੰਘ, ਤੁਸ਼ਾਰ ਮਲਹੋਤਰਾ, ਪ੍ਰਦੀਪ ਮਹਿੰਦਰੂ ਅਤੇ ਸੰਦੀਪ ਟੰਡਨ ਆਦਿ ਵੀ ਮੌਜੂਦ ਸਨ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media