ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ ਵਿਖੇ ਲਗਾਈ ਗਈ ਜਿਸ ਵਿੱਚ ਅਪਰਾਧਿਕ ਮਾਮਲੇ, ਕੰਪਾਊਂਡਏਬਲ ਨੈਗੋਸ਼ਿਏਬਲ ਸਾਜ਼ ਐਕਟ, ਐਮ.ਏ.ਸੀ.ਟੀ ਮਾਮਲੇ, ਵਿਆਹ ਵਿਵਾਦ, ਲੇਬਰ ਵਿਵਾਦ, ਭੂਮੀ ਗ੍ਰਹਿਣ ਮਾਮਲੇ, ਸਿਵਲ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲ (ਚੋਰੀ ਮਾਮਲੇ ਨੂੰ ਛੱਡ ਕੇ) ਦੇ ਸਾਰੇ ਕਿਸਮ ਦੀ, ਵਿਕਰੀ ਟੈਕਸ, ਇਨਕਮ ਟੈਕਸ, ਅਪ੍ਰਤੱਖ ਟੈਕਸ ਮਾਮਲੇ (ਸਬੰਧਤ ਮਾਮਲੇ ਸੀਸਟੇਸ), ਸੇਵਾ ਮਾਮਲੇ, ਜੰਗਲਾਤ ਐਕਟ ਕੇਸ, ਛਾਉਣੀ ਬੋਰਡ ਦੇ ਮਾਮਲੇ, ਰੇਲਵੇ ਕਲੇਮ, ਆਪਦਾ ਮੁਆਵਜ਼ਾ, ਅਪੀਲ ਅਤੇ ਹੁਕਮਨਾਮੇ ਅਤੇ ਛੱਤਿਆ ਮਾਮਲੇ ਦੇ ਸਾਰੇ ਕਿਸਮ ਆਦਿ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਨਾਲ ਦੀ ਨਾਲ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ ਵਿਖੇ ਕੁੱਲ 9 ਬੈਂਚ ਬਣਾਏ ਗਏ ਸਨ। ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 1399 ਕੇਸ ਲਗਾਏ ਗਏ ਜਿਹਨਾਂ ਵਿੱਚੋਂ 687 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਕੁੱਲ 40399740/- (ਚਾਰ ਕਰੌੜ ਤਿੰਨ ਲੱਖ ਨੜਿਣਵੇ ਹਜਾਰ ਸੱਤ ਸੌ ਚਾਲੀਸ) ਰੁਪਏ ਦੀ ਰਕਮ ਵਸੂਲ ਪਾਈ ਗਈ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media