Tuesday, November 3, 2026

ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੀ ਧੂਮ

ਫਾਜ਼ਿਲਕਾ, 8 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0804201706ਫਾਜ਼ਿਲਕਾ ਤੋਂ ਲਗਭਗ ਚਾਰ ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿਚ ਸਥਿਤ ਬਾਬਾ ਰਾਮਦੇਵ ਮੰਦਰ ਵਿਚ ਦਸ਼ਮੀ ਦੇ ਮੇਲੇ ਦੌਰਾਨ ਪਹੁੰਚੇ ਸ਼ਰਧਾਲੂਆਂ ਨੇ ਬਾਬਾ ਰਾਮਦੇਵ ਜੀ ਦੇ ਸਾਹਮਣੇ ਸ਼ੀਸ਼ ਝੁਕਾਇਆ।ਮੇਲੇ ਦੌਰਾਨ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਨਮਕ, ਝਾੜੂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਸਾਦ ਵੰਡਿਆ।ਇਸ ਮੌਕੇ ਮੰਦਰ ਵਿਚ ਪਹੁੰਚੇ ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।ਪ੍ਰਬੰਧਕ ਕਮੇਟੀ ਵੱਲੋਂ ਮੰਦਰ ਦੇ ਵੇਹੜੇ ਵਿਚ ਵਿਸ਼ੇਸ਼ ਰੂਪ ਨਾਲ ਸ਼ਰਧਾਲੂਆਂ ਲਈ ਪ੍ਰਸਾਦ ਦਾ ਸਟਾਲ ਲਗਾਇਆ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply