ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੁ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਸ਼੍ਰੀ ਗੁਰੁ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲਾ ਵੱਲੋਂ 7 ਅਤੇ 8 ਅਪ੍ਰੈਲ 2017 ਨੂੰ ਵਰਲਡ ਹੈਲਥ ਡੇਅ ਆਯੋਜਿਤ ਕੀਤਾ ਗਿਆ।ਪੂਰੇ ਅੰਮ੍ਰਿਤਸਰ ਤੋਂ 600 ਤੋਂ ਜਿਆਦਾ ਨਰਸਿੰਗ ਸਟਾਫ ਅਤੇ ਵਿਦਿਆਰਥੀ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਬੀ. ਐਲ ਗੋਇਲ ਡਾਇਰੈਕਟਰ ਇੰਸਟੀਚਿਊਟ ਆਫ ਮੈਂਟਲ ਹੈਲਥ, ਡਾ. ਕੁਲਵੰਤ ਸਿੰਘ ਦੇਦ ਵਾਇਸ ਚਾਂਸਲਰ ਸ਼੍ਰੀ ਗੁਰੁ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲਾ ਡਾ. ਏ.ਪੀ ਸਿੰਘ ਐਡੀਸ਼ਨਲ ਸਕੱਤਰ ਸ਼੍ਰੀ ਗੁਰੁ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਡਾ. ਗੀਤਾ ਸ਼ਰਮਾ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਗੁਰੁ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ, ਡਾ. ਪਰਵੇਸ਼ ਸੈਣੀ ਪ੍ਰਿੰਸੀਪਲ ਸ਼੍ਰੀ ਗੁਰੁ ਰਾਮਦਾਸ ਕਾਲਜ ਆਫ ਨਰਸਿੰਗ ਅਤੇ ਡਾ. ਅਮਨਦੀਪ ਸਿੰਘ ਮਨੋਵਿਗਿਆਨੀ ਸ਼੍ਰੀ ਗੁਰੁ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਨੇ ਕੀਤਾ।ਡਾ. ਬੀ. ਐਲ ਗੋਇਲ ਨੇ ਮਨੋਰੋਗਾਂ ਬਾਰੇ ਆਪਣਾ ਗਿਆਨ ਅਤੇ ਤਜ਼ੱਰਬਾ ਅਤੇ ਡਾ. ਕੁਲਵੰਤ ਸਿੰਘ ਦੇਦ ਨੇ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਇਕ ਜਾਣਕਾਰੀ ਭਰਪੂਰ ਪੈਮਫਲੇਟ ਵੀ ਮਹਿਮਾਨਾਂ ਵੱਲੋਂ ਜਾਰੀ ਕੀਤਾ ਗਿਆ।
ਅੰਮ੍ਰਿਤਸਰ ਪੋਸਟਰ ਮੇਕਿੰਗ, ਕੋਲਾਜ ਮੇਕਿੰਗ ਅਤੇ ਕਵਿਜ਼ ਮੁਕਾਬਲਿਆਂ ਵਿੱਚ ਵੱਖ ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸ਼੍ਰੀ ਗੁਰੁ ਰਾਮਦਾਸ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਡਿਪਰੈਸ਼ਨ ਬਾਰੇ ਇਕ ਨਾਟਕ ਵੀ ਖੇਡਿਆ।ਪੰਜਾਬ ਭਰ ਤੋਂ ਆਏ ਮਾਹਿਰ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਡਿਪਰੈਸ਼ਨ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਦੇ ਵੈਲਿਡਿਕਟਰੀ ਸਮਾਰੋਹ ਵਿੱਚ ਡਾ. ਹਰਦਾਸ ਸਿੰਘ ਸੰਧੂ, ਡਾਇਰੈਕਟਰ, ਡਾ. ਹਰਦਾਸ ਸਿੰਘ ਅੋਰਥੋਪੈਡਿਕ ਹਸਪਤਾਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media