Friday, June 26, 2026

ਪ੍ਰਸਿੱਧ ਵਿੱਦਿਅਕ ਮਾਹਿਰ ਡਾ. ਗੁਰਮੋਹਨ ਸਿੰਘ ਵਾਲੀਆ ਖ਼ਾਲਸਾ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਬਣੇ

ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਨੇ ਸੌਂਪਿਆ ਨਿਯੁੱਕਤੀ ਪੱਤਰ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)-  ਪ੍ਰਸਿੱਧ ਵਿੱਦਿਅਕ ਮਾਹਿਰ ਅਤੇ ਸ੍ਰੀ ਗੁਰੂ ਗ਼੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਨੂੰ ਅੱਜ ‘ਖ਼ਾਲਸਾ ਯੂਨੀਵਰਸਿਟੀ’ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੂੰ ਅੱਜ ’ਵਰਸਿਟੀ ਦੇ ਚਾਂਸਲਰ  ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ-ਚਾਂਸਲਰ  ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ ’ਚ ਨਿਯੁਕਤੀ ਪੱਤਰ ਸੌਂਪਿਆ।PPN0804201714 ਡਾ. ਗੁਰਮੋਹਨ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ 4 ਸਾਲ ਡਾਇਰੈਕਟਰ ਐਜ਼ੂਕੇਸ਼ਨ ਅਤੇ ਐੱਮ. ਜੀ. ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਕਰੀਬ 16 ਸਾਲ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਚੁੱਕੇ ਹਨ, ਜਲਦ ਹੀ ਆਪਣੀ ਡਿਊਟੀ ਜੁਆਇੰਨ ਕਰਨਗੇ।ਉਨ੍ਹਾਂ ਦੀ ਨਿਯੁਕਤੀ ਖ਼ਾਲਸਾ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੀ ਅੱਜ ਹੋਈ ਅਹਿਮ ਮੀਟਿੰਗ ’ਚ ਮਿਲੀ ਪ੍ਰਵਾਨਗੀ ਉਪਰੰਤ ਕੀਤੀ ਗਈ।ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਨੇ ਪਰਿਵਾਰ ’ਚ ਹੋਏ ਸਦਮੇ ਉਪਰੰਤ ਮੈਨੇਜ਼ਮੈਂਟ ਨੂੰ ਉਨ੍ਹਾਂ ਨੂੰ ਇਸ ਅਹੁੱਦੇ ਤੋਂ ਪਿਛਲੇ ਦਿਨੀਂ ਫ਼ਾਰਗ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਉਨ੍ਹਾਂ ਦੀ ਧਰਮਪਤਨੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਸੱਸ ਵੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ।
ਡਾ. ਵਾਲੀਆ ਜੋ ਕਿ ਅੰਗਰੇਜ਼ੀ ਵਿਸ਼ੇ ’ਚ ਪੀ. ਐੱਚ. ਡੀ. ਹਨ, ਦੇਸ਼-ਵਿਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਜਿਨ੍ਹਾਂ ’ਚ ਯੂਨੀਵਰਸਿਟੀ ਆਫ਼ ਐਲਬਰਟ, ਯੂਨੀਵਰਸਿਟੀ ਆਫ਼ ਕੈਲਗਿਰੀ, ਮੌਂਟ ਰਾਇਲ ਯੂਨੀਵਰਸਿਟੀ, ਕੈਲਗਿਰੀ, ਵੈਨਕੂਵਰ ਇਸਲੈਂਡ ਯੂਨੀਵਰਸਿਟੀ, ਨਾਇਮੋ, ਵੈਨਕੁਵਰ, ਯੂਨੀਵਰਸਿਟੀ ਆਫ਼ ਕੈਬਰਿਜ਼, ਲੰਡਨ ਸਕੂਲ ਆਫ਼ ਇਕਨਾਮਿਕਸ, ਲੰਡਨ, ਯੂਨੀਵਰਸਿਟੀ ਆਫ਼ ਸਰੀ ਯੂ. ਕੇ., ਯੂਨੀਵਰਸਿਟੀ ਆਫ਼ ਆਕਲੈਂਡ ਆਦਿ ਵਿਖੇ ਆਪਣੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ।ਮਜੀਠੀਆ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਡਾ. ਵਾਲੀਆ ਦੇ ਤਜ਼ਰਬੇ ਅਤੇ ਵਿੱਦਿਅਕ ਮੁਹਾਰਤ ਸਦਕਾ ਉੱਚ ਵਿੱਦਿਆ ਦੇ ਖੇਤਰ ’ਚ ਆਪਣੇ ਕਦਮ ਅਗਾਂਹ ਵਧਾਏਗੀ। ਡਾ. ਵਾਲੀਆ ’ਵਰਸਿਟੀ ਦੇ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਉਣ ਨਾਲ ਜਿੱਥੇ ਵਿੱਦਿਅਕ ਪ੍ਰਸਾਰ ਦੇ ਕਈ ਅਤਿ-ਆਧੁਨਿਕ ਤਜ਼ਰਬੇ ਸਬੰਧਿਤ ਸਟਾਫ਼ ਨਾਲ ਸਾਂਝੇ ਹੋਣਗੇ, ਉੱਥੇ ਇਨ੍ਹਾਂ ਦੀ ਸਰਪ੍ਰਸਤੀ ’ਚ ਇਹ ਯੂਨੀਵਰਸਿਟੀ ਸਰਹੱਦੀ ਖੇਤਰ ਨਜ਼ਦੀਕ ਹੋਣ ਨਾਲ ਬੁਲੰਦੀਆਂ ਨੂੰ ਛੂਹੇਗੀ।
ਡਾ. ਗੁਰਮੋਹਨ ਸਿੰਘ ਨੂੰ ਉੱਪ ਕੁਲਪਤੀ ਵਜੋਂ ਨਿਯੁੱਕਤੀ ਸੌਂਪਣ ਉਪਰੰਤ ਛੀਨਾ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦਾ ਨਿਰਮਾਣ ਹੋਣਾ ਸਾਡੇ ਪੁਰਖਿਆਂ ਦਾ ਵੇਖਿਆ ਹੋਇਆ ਸੁਪਨਾ ਸੀ, ਜੋ ਆਮ ਲੋਕਾਂ ਦੇ ਸਹਿਯੋਗ ਨਾਲ ਪੂਰਾ ਹੋਇਆ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਗੁਰਮੋਹਨ ਸਿੰਘ ਦੀ ਬੜ੍ਹੇ ਹੀ ਥੋੜ੍ਹੇ ਸਮੇਂ ’ਚ ਅਜਿਹੀਆਂ ਜ਼ਿਕਰਯੋਗ ਉਪਲਬੱਧੀਆਂ ਹਨ ਕਿ ਜਿਸ ਦੀ ਸ਼ੋਭਾ ਲਈ ਅਲਫ਼ਾਜ਼ ਨਹੀਂ।ਉਨ੍ਹਾਂ ਕਿਹਾ ਕਿ ਡਾ. ਵਾਲੀਆ ਨੇ ਨਾਮਵਰ 11 ਕਾਲਜਾਂ ਅਤੇ 2 ਸਕੂਲਾਂ ਦੀ ਸਥਾਪਨਾ ਕੀਤੀ।ਇਸ ਤੋਂ ਇਲਾਵਾ ਪ੍ਰਸਿੱਧ ਅਕਾਦਮਿਕ ਸੰਸਥਾਵਾਂ ਜਿਵੇਂ ਕਿ ਸਿੰਡੀਕੇਟ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਕਾਲਜ ਡਿਵੈੱਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਕਾਦਮਿਕ ਬੋਰਡ, ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ, ਪੀਰ ਟੀਮ ਨੈਕ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀ ਮੀਟਿੰਗ ’ਚ ਆਪਣੇ ਵਿਸ਼ੇਸ਼ ਭਾਸ਼ਣ ਵੀ ਦੇ ਚੁੱਕੇ ਹਨ।ਇਸ ਮੌਕੇ ਨਵਨਿਯੁਕਤ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਨੇ ਸਮੂਹ ਮੈਨੇਜ਼ਮੈਂਟ ਦਾ ਸੌਂਪੇ ਗਏ ਅਹੁੱਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੂਰਵਜ੍ਹਾ ਦੇ ਸੁਪਨੇ ਨੂੰ ਸਕਾਰ ਕਰਨ ਅਤੇ ਉੱਚ ਪੱਧਰ ਦੀ ਯੂਨੀਵਰਸਿਟੀ ਸਥਾਪਨਾ ਕਰਨ ਲਈ ਉਹ ਦਿਨ-ਰਾਤ ਇਕ ਕਰ ਦੇਣਗੇ ਅਤੇ ’ਵਰਸਿਟੀ ਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ,  ਕੰਵਲਜੀਤ ਸਿੰਘ ਤੇ ਹੋਰ ਸਖ਼ਸ਼ੀਅਤਾਂ ਨੇ ਡਾ. ਗੁਰਮੋਹਨ ਸਿੰਘ ਦਾ ਉਕਤ ਅਹੁੱਦੇ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ।ਅੱਜ ਦੀ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਗਵਰਨਿੰਗ ਬਾਡੀ ਮੈਂਬਰ,  ਸਵਿੰਦਰ ਸਿੰਘ ਕੱਥੂਨੰਗਲ,  ਅਜ਼ਮੇਰ ਸਿੰਘ ਹੇਰ,  ਜਤਿੰਦਰ ਸਿੰਘ ਬਰਾੜ, ਪ੍ਰਿੰ: ਜਗਦੀਸ਼ ਸਿੰਘ,  ਹਰਮਿੰਦਰ ਸਿੰਘ, ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ  ਆਦਿ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply