ਸਰਕਾਰੀ ਕੰਮ ਕਾਜ ਵਿਚ ਭਿ੍ਰਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ – ਤਿ੍ਰਪਤ ਬਾਜਵਾ
ਅੰਮਿ੍ਰਤਸਰ, 9 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੰਮਿ੍ਰਤਸਰ ਜ਼ਿਲੇ ਦੇ ਬਲਾਕ ਅਟਾਰੀ ਵਿਚ ਪਿੰਡ ਬਾਸਰਕੇ, ਕੋਟਲੀ ਨਸੀਰ ਖਾਂ ਅਤੇ ਦਾਉਕੇ ਵਿਖੇ ਪਖਾਨੇ ਬਣਾਉਣ ਲਈ ਜਾਰੀ ਕੀਤੀ 50 ਲੱਖ ਦੀ ਗ੍ਰਾਂਟ ਵਿਚੋਂ 42 ਲੱਖ ਦਾ
ਗਬਨ ਕਰਨ ਦੇ ਮਾਮਲੇ ਵਿਚ ਇੱਕ ਬੀ.ਡੀ.ਪੀ.ਓ ਦੋ ਪੰਚਾਇਤ ਸਕੱਤਰਾਂ ਅਤੇ ਤਿੰਨ ਸਰਪੰਚਾਂ ਨੂੰ ਮੁੱਅਤਲ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੰਤਰੀ ਤਿ੍ਰਪਤ ਬਾਜਵਾ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਉਨਾਂ ਦੱਸਿਆ ਕਿ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਅੰਮਿ੍ਰਤਸਰ ਰਾਹੀਂ ਕਰਵਾਈ ਗਈ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਉਪਰੋਕਤ ਤਿੰਨ ਪਿੰਡਾਂ ਵਿਚ ਪਖਾਨੇ ਬਣਾਉਣ ਲਈ ਜਾਰੀ ਕੀਤੀ 50 ਲੱਖ ਰੁਪਏ ਦੀ ਗ੍ਰਾਂਟ ਨਾਲ ਕਿਸੇ ਵੀ ਪਿੰਡ ਵਿਚ ਪਖਾਨੇ (ਲੈਟਰੀਨ) ਨਹੀਂ ਬਣਾਏ ਗਏ। ਉਨਾਂ ਦੱਸਿਆ ਕਿ ਜਾਂਚ ਅਧਿਕਾਰੀਆਂ ਦੀ ਸ਼ਿਫਾਰਸ਼ ‘ਤੇ ਡੀ.ਡੀ.ਪੀ.ਓ ਅਟਾਰੀ ਤੇਜਿੰਦਰ ਕੁਮਾਰ (ਹੁਣ ਭੀਖੀਵਿੰਢ ਵਿਖੇ ਤਾਇਨਾਤ), ਪੰਚਾਇਤ ਸਕੱਤਰ ਭੁਪਿੰਦਰ ਸਿੰਘ ਅਤੇ ਸੱਤਪਾਲ ਸਿੰਘ ਸਮੇਤ ਪਿੰਡ ਬਾਸਰਕੇ ਦੇ ਮੌਜੂਦਾ ਸਰਪੰਚ ਸਵਿੰਦਰ ਸਿੰਘ, ਕੋਟਲੀ ਨਸੀਰ ਖਾਂ ਦੇ ਸਰਪੰਚ ਅਮਨਦੀਪ ਸਿੰਘ ਅਤੇ ਪਿੰਡ ਦਾਉਕੇ ਦੀ ਸਰਪੰਚ ਮਨਜੀਤ ਕੌਰ ਦੇ ਖਿਲਾਫ ਐਫ.ਆਈ.ਆਰ ਦਰਜ ਕਰਨ ਲਈ ਜ਼ਿਲਾ ਪੁਲਿਸ ਮੁੱਖੀ ਅੰਮਿ੍ਰਤਸਰ ਦਿਹਾਤੀ ਨੂੰ ਲਿਖਿਆ ਗਿਆ ਹੈ।ਬਾਜਵਾ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਪਰੋਕਤ ਤਿੰਨਾਂ ਪਿੰਡਾਂ ਵਿੱਚ ਪਖਾਨੇ (ਲੈਟਰੀਨ) ਬਣਾਉਣ ਲਈ ਜਾਰੀ ਗ੍ਰਾਂਟ ਵਿਚੋਂ 42.13 ਲੱਖ ਰੁਪਏ ਕਢਵਾ ਲਏ ਗਏ ਜਦਕਿ ਖਾਤੇ ਵਿਚ ਸਿਰਫ 7.80 ਲੱਖ ਹੀ ਮੌਜੂਦ ਹਨ।ਇਸ ਮਾਮਲੇ ਦੇ ਧਿਆਨ ਵਿਚ ਆਉਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਬੀ.ਡੀ.ਪੀ.ਓ, ਦੋ ਪੰਚਾਇਤ ਸਕੱਤਰਾਂ ਅਤੇ ਤਿੰਨ ਸਰਪੰਚਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ।ਬਾਜਵਾ ਨੇ ਪੰਚਾਇਤ ਵਿਭਾਗ ਦੇ ਸਮੂਹ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਵਿਭਾਗ ਵਿਚ ਭਿ੍ਰਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਕੇਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਸ਼ਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨਾਂ ਨਾਲ ਹੀ ਅਪੀਲ ਵੀ ਕੀਤੀ ਹੈ ਕਿ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੀਆਂ ਜਾਂਦੀਆਂ ਗ੍ਰਾਂਟਾ ਦੀ ਸਹੀ ਵਰਤੋ ਕੀਤੀ ਜਾਵੇ ਅਤੇ ਤੈਅ ਨਿਯਮਾਂ ਅਨੁਸਾਰ ਕੰਮ ਕੀਤਾ ਜਾਵੇ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media