ਬਾਬਾ ਬਕਾਲਾ ਸਾਹਿਬ (ਚੌਕ ਮਹਿਤਾ), 11 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਨੇੜਲੇ ਪਿੰਡ ਦੋਲੋਨੰਗਲ ਵਿਖੇ ਉੱਘੇ ਸਮਾਜ ਸੇਵਕ ਬਾਬਾ ਸੱਜਣ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਚੋਣ ਮੈਨੀਫੈਸਟੋ ਇਨ-ਬਿਨ ਲਾਗੂ ਕਰੇਗੀ।
ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ ਅਤੇ ਨਸ਼ੇ ਸਬੰਧੀ ਕਿਸੇ ਦੀ ਵੀ ਫਰਮਾਇਸ ਨਹੀਂ ਮੰਨੀ ਜਾਵੇਗੀ ਤੇ ਉਨ੍ਹਾਂ ਨੂੰ ਜ਼ੇਲ੍ਹ ਦੀ ਹਵਾ ਖਾਣੀ ਹੀ ਪਵੇਗੀ।ਕਾਂਗਰਸ ਲੋਕਾਂ ਨੂੰ ਵਧੀਆ ਪ੍ਰਸ਼ਾਸ਼ਨ ਦੇਵੇਗੀੇ ਤੇ ਬਦਲੇ ਦੀ ਨੀਤੀ ਤਿਆਗ ਕੇ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਥਾਣਿਆਂ ਅੰਦਰ ਸੁਣਵਾਈ ਪੰਚਾਇਤ ਪੱਧਰ ‘ਤੇ ਹੋਵੇਗੀ ਤੇ ਹਰੇਕ ਨੂੰ ਇਨਸਾਫ ਮਿਲੇਗਾ।ਪੰਜਾਬ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਬਣ ਗਈ ਹੈ, ਲੇਕਿਨ ਅਜੇ ਵੀ ਸਰਕਾਰੀ ਅਧਿਕਾਰੀਆਂ ਦੇ ਸਿਰ ਜਥੇਦਾਰਾਂ ਦਾ ਭੂਤ ਸਵਾਰ ਹੋਇਆ ਲੱਗਦਾ ਹੈ, ਜਿਸ ਨੂੰ ਉਹ ਬਹੁਤ ਜਲਦੀ ਉਤਾਰ ਲੈਣ, ਨਹੀਂ ਤਾਂ ਉਨਾਂ ਨੂੰ ਨਤੀਜੇ ਭੁਗਤਣੇ ਪੈਣਗੇ।ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਹਰੇਕ ਵਰਕਰ ਦਾ ਮਾਣ ਸਨਮਾਨ ਕਰਨ।ਅਗਰ ਕੋਈ ਰਿਸ਼ਵਤ ਲੈਣ ਦੀ ਜਾਂ ਕਿਸੇ ਦੀ ਬੇਇਜ਼ਤੀ ਦੀ ਸ਼ਿਕਾਇਤ ਆਈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਲਾਡੀ ਧੰਨ ਬਾਬਾ ਕਾਲੂ ਸ਼ਾਹ ਅਤੇ ਧੰਨ ਧੰਨ ਬਾਬਾ ਮੇਲੇ ਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਕਿ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।ਇਸ ਮੌਕੇ ਨਰਿੰਦਰ ਸਿੰਘ ਨਿੰਦੀ ਜਨ: ਸਕੱਤਰ ਵਪਾਰ ਸੈੱਲ ਘੁਮਾਣ, ਸਤਨਾਮ ਸਿੰਘ ਸਰਪੰਚ, ਕੁਲਵੰਤ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਕਾਲੀ, ਜਗਤਜੀਤ ਸਿੰਘ ਸਰਪੰਚ ਗੁਰੂ ਨਾਨਕਪੁਰਾ, ਸਤੀਸ਼ ਕੁਮਾਰ ਆਰ.ਐਸ. ਮੋਟਰ, ਚਰਨਜੀਤ ਸਿੰਘ ਡੀਲਰ, ਗੋਪੀ, ਮੀਤੂ ਬਲਸਰਾਏ, ਚਰਨਜੀਤ ਸਿੰਘ ਸੋਢੀ ਡਾ: ਅਨਿਲ ਗੁਪਤਾ, ਦਰਸ਼ਨ ਸਿੰਘ ਪੰਚ, ਜਗਤਾਰ ਸਿੰਘ, ਕਰਤਾਰ ਸਿੰਘ, ਗੁਰਦਿਆਲ ਸਿੰਘ ਫੌਜੀ, ਸੰਨੀ ਚੌਧਰੀਵਾਲ, ਦਲਜੀਤ ਸਿੰਘ ਪੀ.ਏ, ਪ੍ਰੋ: ਅਮਰ ਸਿੰਘ ਯੂ.ਕੇ, ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media