ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਅੰਗਰੇਜ਼ੀ ਵਿਭਾਗ ਅਤੇ ਐੇਨ.ਸੀ.ਸੀ ਵਿੰਗ ਨੇ ਮਿਲ ਕੇ ਵਿਸ਼ਵ ਸਿਹਤ ਦਿਵਸ ‘ਤੇ ਇਕ ਰੋਜ਼ਾ ਟਾਕ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਵਿੰਗ ਕਮਾਂਡਰ ਲਲਿਤ ਭਾਰਦਵਾਜ ਕਮਾਂਡਿੰਗ ਅਫਸਰ 2 ਪੀ.ਬੀ ਏਅਰ ਸਕਵਾਡਰਨ ਐੇਨ.ਸੀ.ਸੀ ਅੰਮ੍ਰਿਤਸਰ ਅਤੇ ਸਕਵਾਡਰਨ ਲੀਡਰ ਡਾ. ਵੀ. ਪੀ ਸਿੰਘ, ਮੈਡੀਕਲ ਅਫਸਰ 230 ਸਿਗਨਲ ਯੂਨਿਟ ਏਅਰ ਫੋਰਸ ਮੁੱਖ ਮਹਿਮਾਨ ਸਨ।ਸਾਰਜੈਂਟ ਵੀ.ਕੇ ਪਾਠਕ ਅਤੇ ਸਾਰਜੈਂਟ ਮਿਸ਼ਰਾ ਵੀ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਟਾਕ ਵਿੱਚ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।ਇਸ ਟਾਕ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕੀਤੀ ਅਤੇ ਵਿਭਾਗ ਮੁਖੀ ਪ੍ਰੋ. ਸੁਨੀਲ ਸਚਦੇਵਾ ਦੀ ਦੇਖ ਰੇਖ ਵਿਚ ਪ੍ਰੋਗਰਾਮ ਨੇਪਰੇ ਚੜਿਆ।
ਵਿੰਗ ਕਮਾਂਡਰ ਲਲਿਤ ਭਰਦਵਾਜ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਬਾਰੇ ਦੱਸਦਿਆਂ ਕਿਹਾ ਕਿ ਗੱਲਾਂ ਤਾਂ ਸਾਰੇ ਕਰਦੇ ਹਨ ਅਤੇ ਸਿਹਤ ਪ੍ਰਤੀ ਲੋਕਾਂ ਵਿੱਚ ਕਾਫ਼ੀ ਹੱਦ ਤੱਕ ਜਾਗਰੂਕਤਾ ਵੀ ਆਈ ਹੈ। ਉਨਾਂ ਕਿਹਾ ਕਿ ਅਗਰ ਰੋਗਾਂ ਨੂੰ ਪ੍ਰਹੇਜ਼ ਨਾਲ ਪਹਿਲਾਂ ਹੀ ਰੋਕ ਲਿਆ ਜਾਵੇ ਤਾਂ ਕਈ ਪਰੇਸ਼ਾਨੀਆਂ ਤੋਂ ਨਜ਼ਾਤ ਪਾਈ ਜਾ ਸਕਦੀ ਹੈ।ਸਕਾਵਡਰਨ ਲੀਡਰ ਡਾ. ਵੀ. ਪੀ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਮਾਨਸਿਕ ਰੋਗਾਂ ਨਾਲ ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਦਸਿਆ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇੰਡੀਅਨ ਏਅਰ ਫੋਰਸ ਤੋਂ ਆਏ ਹੋਏ ਸਾਰੇ ਅਫਸਰਾਂ ਦਾ ਸਵਾਗਤ ਕੀਤਾ।ਉਨਾਂ ਨੇ ਵਿਦਿਅਰਥੀਆਂ ਨੂੰ ਜਲਵਾਯੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਵਾਉਂਦਿਆਂ ਕਿਹਾ ਕਿ ਮਨੁੱਖ ਅਜੋਕੀ ਵਿਅਸਤ ਤੇ ਤਨਾਅਗ੍ਰਸਤ ਜਿੰਦਗੀ ਵਿਚ ਆਪਣੀ ਸਿਹਤ ਸੰਭਾਲ ‘ਤੇ ਪੂਰਾ ਧਿਆਨ ਨਹੀ ਦੇ ਰਿਹਾ।ਜਿਸ ਕਰ ਕੇ ਉਸ ਨੂੰ ਕਈ ਤਰਾਂ ਦੀ ੳਲਝਣਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਉਨਾਂ ਨੇ ਪੌਸ਼ਟਿਕ ਖਾਣਾ ਖਾਣ ਅਤੇ ਸਵੇਰ ਦੀ ਸੈਰ ਕਰਨ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media